ਰੋਪੜ: ਪੁਲਿਸ ਨੇ ਸ਼ੁਰੂਆਤੀ ਤਫਤੀਸ਼ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਚੱਲ ਰਹੀਆਂ 93 ਲੱਗਜ਼ਰੀ ਕਾਰਾਂ ਨੂੰ ਬਰਾਮਦ ਕੀਤਾ ਹੈ। ਇਨ੍ਹਾਂ ਦਾ ਮੁੱਲ ਕਰੀਬ 4 ਕਰੋੜ ਰੁਪਏ ਹੈ। ਇਸ ਘੁਟਾਲੇ ਵਿੱਚ ਦਿੱਲੀ, ਹੁਸ਼ਿਆਰਪੁਰ, ਸੰਗਰੂਰ, ਲੁਧਿਆਣਾ ਅਤੇ ਪਟਿਆਲਾ ਦੇ ਕਾਰ ਡੀਲਰ ਸ਼ਾਮਲ ਹਨ।
ਦੱਸ ਦਈਏ ਕਿ ਫ਼ਤਿਹਗੜ੍ਹ ਸਾਹਿਬ, ਤਰਨਤਾਰਨ, ਸੰਗਰੂਰ ਅਤੇ ਮੋਗਾ ਦੇ ਟਰਾਂਸਪੋਰਟ ਮਹਿਕਮੇ ਇਸ ਘੁਟਾਲੇ ਵਿੱਚ ਸਿੱਧੇ ਤੌਰ 'ਤੇ ਜੁੜੇ ਹਨ । ਰੋਪੜ ਐੱਸ.ਐੱਸ.ਪੀ. ਸਵਪਨ ਸ਼ਰਮਾ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਹ ਗਿਰੋਹ ਇੱਕ ਸੂਬੇ ਤੋਂ ਸੈਕੰਡ ਹੈਂਡ ਵਾਹਨ ਖ਼ਰੀਦ ਕੇ ਚਾਸੀ ਅਤੇ ਇੰਜਣ ਨੰਬਰ ਨੂੰ ਬਦਲ ਕੇ ਦੂਜੇ ਸੂਬਿਆਂ ਦੇ ਕਾਰ ਡੀਲਰਾਂ ਨੂੰ ਵੇਚ ਦਿੰਦਾ ਸੀ। ਉਨ੍ਹਾਂ ਦੱਸਿਆ ਕਿ 1500 ਗੱਡੀਆਂ ਪੰਜਾਬ ਵਿੱਚ ਖ਼ਰੀਦੀਆਂ ਗਈਆਂ ਸਨ।