ਰੋੁਪੜ: ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਨੇ ਹਰਿਆਣਾ ਸਿਵਲ ਸਰਵਿਸਿਜ਼ ਜੁਡੀਸ਼ਲ ਵਿੱਚ ਟਾਪ ਕਰਨ ਵਾਲੀ ਸ਼ਵੇਤਾ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਨੇ ਸ਼ਵੇਤਾ ਸ਼ਰਮਾ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਇੱਕ ਸਰਟੀਫਿਕੇਟ ਅਤੇ 50 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਦੇ ਕੇ ਸਨਮਾਨ ਕੀਤਾ। ਇਸ ਸਨਮਾਨ ਸਮਾਰੋਹ ਵਿੱਚ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਦੀਪਿਕਾ ਸ਼ਰਮਾ ਅਤੇ ਐਸਡੀਐਮ ਹਰਜੀਤ ਕੌਰ ਵੀ ਸ਼ਾਮਿਲ ਹੋਏ।
ਸ਼ਵੇਤਾ ਨੇ ਜ਼ਿਲ੍ਹੇ ਦਾ ਹੀ ਨਹੀਂ ਸਗੋਂ ਸੂਬੇ ਦਾ ਵੀ ਨਾਂਅ ਕੀਤਾ ਰੌਸ਼ਨ: ਡੀਸੀ - ਸ਼ਵੇਤਾ ਨੇ ਜ਼ਿਲ੍ਹੇ ਦਾ ਹੀ ਨਹੀਂ ਸੂਬੇ ਦਾ ਨਾਂਅ ਕੀਤਾ ਹੈ ਰੌਸ਼ਨ: ਡੀਸੀ
ਰੋਪੜ ਦੇ ਡੀਸੀ ਨੇ ਹਰਿਆਣਾ ਜੁਡੀਸ਼ਲ ਵਿੱਚ ਟਾਪ ਕਰਨ ਵਾਲੀ ਸ਼ਵੇਤਾ ਸ਼ਰਮਾ ਦਾ ਸਨਮਾਨ ਕੀਤਾ। ਡੀਸੀ ਨੇ ਸ਼ਵੇਤਾ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਇੱਕ ਸਰਟੀਫਿਕੇਟ ਤੇ 50 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਦੇ ਕੇ ਸਨਮਾਨ ਕੀਤਾ।
![ਸ਼ਵੇਤਾ ਨੇ ਜ਼ਿਲ੍ਹੇ ਦਾ ਹੀ ਨਹੀਂ ਸਗੋਂ ਸੂਬੇ ਦਾ ਵੀ ਨਾਂਅ ਕੀਤਾ ਰੌਸ਼ਨ: ਡੀਸੀ ਫ਼ੋਟੋ](https://etvbharatimages.akamaized.net/etvbharat/prod-images/768-512-5991352-thumbnail-3x2-aaa.jpg)
ਫ਼ੋਟੋ
ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਸੁਮਿਤ ਜਰੰਗਲ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸ਼ਵੇਤਾ ਸ਼ਰਮਾ ਨੇ ਹਰਿਆਣਾ ਸਿਵਲ ਸਰਵਿਸਿਜ਼ ਜੁਡੀਸ਼ਲ ਦੀ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸ਼ਲ ਕੀਤਾ ਹੈ।
ਵੀਡੀਓ।
ਡੀਸੀ ਨੇ ਕਿਹਾ ਕਿ ਸ਼ਵੇਤਾ ਦੂਜੀਆਂ ਕੁੜੀਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਕਿਸੇ ਵੀ ਨਾਲੋਂ ਘੱਟ ਨਹੀਂ ਸਿਵਲ ਸਰਵਿਸ ਜੁਡੀਸ਼ੀਅਲ ਖੇਡਾਂ ਸਮੇਤ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ। ਸ਼ਵੇਤਾ ਦੀ ਉਪਲਬਧੀ ਲਈ ਡੀਸੀ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਵਧਾਈ ਦਿੱਤੀ।
Last Updated : Feb 7, 2020, 4:59 PM IST