ਰੂਪਨਗਰ: ਸ਼ਹਿਰ ਦੇ 300 ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਹਨ ਇਹ ਪ੍ਰਚਾਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਸਮੇਤ ਬੀਜੇਪੀ ਦੇ ਵਰਕਰਾਂ ਨੇ ਬੇਲਾ ਚੌਕ ਦੇ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਨਿਰਾ ਝੂਠ ਪ੍ਰਚਾਰ ਕੀਤਾ ਜਾ ਰਿਹਾ ਹੈ।
ਰੋਪੜ ਦੇ ਅਕਾਲੀਆਂ ਨੇ ਝਾੜੂ ਵਾਲਿਆਂ ਨੂੰ ਦਿੱਤੀ ਚਿਤਾਵਨੀ ਕੇਜਰੀਵਾਲ 'ਤੇ ਹਮਲਾ ਕਰਦੇ ਮੱਕੜ ਨੇ ਕਿਹਾ ਕਿ ਅੱਜ ਤੱਕ ਕੇਜਰੀਵਾਲ ਨੇ ਇੱਕ ਵੀ ਸੱਚ ਨਹੀਂ ਬੋਲਿਆ ਸਾਰੇ ਅੰਕੜੇ ਝੂਠ ਦਿੱਤੇ ਹਨ। ਮੱਕੜ ਨੇ ਕਿਹਾ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੂੜ ਵਿਚਾਰ ਕਾਰਨ ਰੋਪੜ ਦੇ ਭੋਲ਼ੇ ਭਾਲ਼ੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਅਮਰਜੀਤ ਸੰਦੋਆਂ ਨੂੰ ਵਿਧਾਇਕ ਬਣਾਇਆ ਸੀ ਪਰ ਤੁਸੀਂ ਦੇਖਿਆ ਸਾਰਿਆਂ ਨੇ ਕਿ ਅੱਜ ਸੰਦੋਆ ਕਿਸੇ ਪਾਰਟੀ ਦਾ ਨਾਂ ਰਿਹਾ ਨਾ ਘਰ ਦਾ ਨਾ ਘਾਟ ਦਾ।
ਮੱਕੜ ਨੇ ਕਿਹਾ ਹੁਣ ਰੋਪੜ ਦੇ ਲੋਕ ਆਮ ਆਦਮੀ ਪਾਰਟੀ ਤੇ ਝੂਠ 'ਤੇ ਕਿਵੇਂ ਵਿਸ਼ਵਾਸ ਕਰਨ, ਮੱਕੜ ਨੇ ਕਿਹਾ ਕਿ ਆਪਣੇ ਆਂਢੀਆਂ ਗੁਆਂਢੀਆਂ ਦੀਆਂ ਫੋਟੋਆਂ ਖਿੱਚ ਕੇ ਇਹ ਕਹਿ ਦੇਣਾ ਕਿ 300 ਬੰਦਾ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਿਆ ਹੈ ਮੱਕੜ ਨੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਨੂੰ ਚੈਲੰਜ ਕੀਤਾ ਹੈ ਕਿ ਉਹ ਸਾਬਤ ਕਰਨ ਕਿ ਸ਼ਹਿਰ ਦੇ ਵਿੱਚ ਕਿੱਥੇ ਸਮਾਗ਼ਮ ਹੋਇਆ ਜਿੱਥੇ ਇਹ ਵਰਕਰ ਸ਼ਾਮਿਲ ਹੋਏ ਸਨ।
ਮੱਕੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਗਰ ਕੌਂਸਲ ਦੀ ਚੋਣਾਂ ਦੇ ਵਿੱਚ ਜਿੰਨੇ ਮਰਜ਼ੀ ਬੰਦੇ ਖੜ੍ਹੇ ਕਰ ਲਵੇ ਇਨ੍ਹਾਂ ਨੂੰ ਕੁੱਲ 300 ਵੋਟਾਂ ਨਹੀਂ ਪੈਣੀਆਂ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਵਿਚ ਕੇਜਰੀਵਾਲ ਨੇ ਤੀਸਰੀ ਵਾਰੀ ਸਰਕਾਰ ਬਣਾ ਲਈ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਅਗਲਾ ਟੀਚਾ ਪੰਜਾਬ ਹੈ, ਪੰਜਾਬ ਨੇ ਆਪਣੀ ਮੁਹਿੰਮ ਛੇੜ ਲੋਕਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ