ਰੂਪਨਗਰ: ਜ਼ਿਲ੍ਹੇ ਦੀ ਹੱਦ ਅੰਦਰ ਕਣਕ ਦੀ ਵਾਢੀ ਲਈ ਕੰਬਾਈਨ ਚਲਾਉਣ ਦਾ ਸਮਾਂ ਮਿੱਥ ਦਿੱਤਾ ਗਿਆ ਹੈ। ਹੁਣ ਕੰਬਾਈਨ ਸਵੇਰ 6 ਵਜੇ ਤੋਂ ਸ਼ਾਮ 7 ਵਜੇ ਤਕ ਹੀ ਖੇਤਾਂ 'ਚ ਚੱਲੇਗਾ। ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਮੈਜੀਸਟਰੇਟ ਸੋਨਾਲੀ ਗਿਰੀ ਨੇ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜਰ ਰੱਖਦੇ ਸੂਬੇ 'ਚ ਕਰਫਿਊ ਲੱਗਿਆ ਹੋਇਆ ਹੈ। ਇਨ੍ਹਾਂ ਹੁਕਮਾਂ ਦੀ ਪਾਲਣਾ ਵਿੱਚ ਧਾਰਾ 144 ਅਧੀਨ ਕਿਸਾਨਾਂ ਨੂੰ ਕਣਕ ਦੀ ਵਾਢੀ ਕਰਨ ਦੀ ਛੂਟ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਕਣਕ ਦੀ ਕਟਾਈ ਲਈ ਕੰਬਾਈਨਾਂ 24 ਘੰਟੇ ਚਲਦੀਆਂ ਵੇਖੀਆਂ ਗਈਆਂ ਹਨ।
ਰੂਪਨਗਰ: ਕਿਸਾਨਾਂ ਨੂੰ ਕੰਬਾਈਨ ਦੀ ਵਰਤੋਂ ਕਰਨ ਦੇ ਹੁਕਮ ਪਰ ਉਲੰਘਣਾ ਕੀਤੀ ਤਾਂ ਖੈਰ ਨਹੀਂ
ਫ਼ਸਲ ਦੀ ਕੁਆਲਿਟੀ ਨੂੰ ਧਿਆਨ ਚ ਰੱਖਦਿਆਂ ਰੂਪਨਗਰ ਜ਼ਿਲ੍ਹਾ ਮੈਜੀਸਟਰੇਟ ਨੇ ਕੰਬਾਈਨ ਚਲਾਉਣ ਦਾ ਸਮਾਂ ਮਿੱਥ ਦਿੱਤਾ ਹੈ। ਹੁਣ ਜ਼ਿਲ੍ਹੇ ਦੀ ਹੱਦ ਅੰਦਰ ਸਵੇਰ 6 ਵਜੇ ਤੋਂ ਸ਼ਾਮ 7 ਵਜੇ ਤਕ ਕੰਬਾਈਨ ਚਲਾਉਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਅਜਿਹਾ ਨਾ ਕਰਨ ਦੀ ਸੂਰਤ ਚ ਕੰਬਾਈਨ ਜ਼ਬਤ ਕਰਨ ਦੀ ਚੇਤਾਵਨੀ ਦਿੱਤੀ ਹੈ।
ਸੋਨਾਲੀ ਗਿਰੀ ਨੇ ਦੱਸਿਆ ਕਿ ਵਧੇਰੇ ਪੁਰਾਣੀ ਕੰਬਈਨਾਂ ਦੀ ਵਰਤੋਂ ਫ਼ਸਲ ਨੂੰ ਖ਼ਰਾਬ ਕਰਦੀ ਹੈ ਅਤੇ ਹਰੀ ਕੱਟੀ ਕਣਕ ਕਾਲੀ ਪੈ ਜਾਂਦੀ ਹੈ ਜਿਸ ਨਾਲ ਫ਼ਸਲ ਦੀ ਕੁਆਲਿਟੀ ਪ੍ਰਭਾਵਿਤ ਹੁੰਦੀ ਹੈ ਅਤੇ ਖਰੀਦ ਏਜੰਸੀਆਂ ਇਨ੍ਹਾਂ ਨੂੰ ਖਰੀਦਣ ਤੋਂ ਗੁਰੇਜ ਕਰਦੀਆਂ ਹਨ। ਇਸ ਲਈ ਇਨ੍ਹਾਂ ਸਭ ਸਮੱਸਿਆਵਾਂ ਨੂੰ ਜ਼ਿਲ੍ਹਾ ਮੈਜੀਸਟਰੇਟ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰ ਨੂੰ ਧਿਆਨ 'ਚ ਰੱਖਿਦਆਂ ਜ਼ਿਲ੍ਹਾ ਦੀ ਹੱਦ ਅੰਦਰ ਸ਼ਾਮ 7.00 ਵਜੇ ਤੋਂ ਬਾਅਦ ਅਤੇ ਸਵੇਰੇ 6.00 ਵਜੇ ਤੋਂ ਪਹਿਲਾਂ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਨ 'ਤੇ ਪਾਬੰਦੀ ਲਾਈ ਗਈ ਹੈ। ਅਜਿਹਾ ਨਾ ਕਰਨ ਦੀ ਸਥਿਤੀ 'ਚ ਕੰਬਾਈਨ ਜ਼ਬਤ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।