ਪੰਜਾਬ

punjab

ETV Bharat / state

ਕੋਰੋਨਾ ਵਾਇਰਸ: ਹੋਟਲ ਕਾਰੋਬਾਰੀਆਂ ਦਾ ਕੰਮਕਾਜ ਠੱਪ, ਸਰਕਾਰ ਤੋਂ ਰਾਹਤ ਪੈਕੇਜ ਦੀ ਮੰਗ

ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ 31 ਮਾਰਚ ਚੱਕ ਜਿੰਮ, ਕਲੱਬ, ਵਿਦਿਅਕ ਅਦਾਰੇ ਤੇ ਹੋਟਲਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਉੱਥੇ ਹੀ ਕੋਰੋਨਾ ਵਾਇਰਸ ਦਾ ਹੋਟਲ ਕਾਰੋਬਾਰੀਆਂ ਨਾਲ ਜੁੜੇ ਲੋਕਾਂ ਦੇ ਵਪਾਰ 'ਤੇ ਸਭ ਤੋਂ ਵੱਧ ਅਸਰ ਪੈ ਰਿਹਾ ਹੈ।

ਕੋਰੋਨਾ ਵਾਇਰਸ
ਫ਼ੋਟੋ

By

Published : Mar 19, 2020, 5:58 PM IST

ਰੂਪਨਗਰ: ਕੋਰੋਨਾ ਵਾਇਰਸ ਦੇ ਪੱਭਾਵ ਤੋਂ ਬਚਣ ਲਈ 31 ਮਾਰਚ ਤੱਕ ਹੋਟਲ ਬੰਦ ਕੀਤੇ ਗਏ ਹਨ ਜਿਸ ਦੇ ਚਲਦਿਆਂ ਹੋਟਲ ਕਾਰੋਬਾਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਦਾ ਕੰਮਕਾਜ ਠੱਪ ਹੋ ਰਿਹਾ ਹੈ।

ਵੀਡੀਓ

ਇਸ ਬਾਰੇ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਕੌਸ਼ਲ ਨੇ ਕੰਮਕਾਜ ਨੂੰ ਲੈ ਕੇ ਆ ਰਹੀਆਂ ਪਰੇਸ਼ਾਨੀਆਂ ਬਾਰੇ ਦੱਸਿਆ। ਕੌਸ਼ਲ ਨੇ ਕਿਹਾ ਕਿ ਸਰਕਾਰਾਂ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜੋ ਫੈਸਲੇ ਲਏ ਗਏ ਹਨ ਉਹ ਉਨ੍ਹਾਂ ਦਾ ਸਵਾਗਤ ਕਰਦੇ ਹਨ ਪਰ ਕੋਰੋਨਾ ਵਾਇਰਸ ਦੇ ਦਹਿਸ਼ਤ ਦੇ ਚੱਲਦਿਆਂ 2 ਸਿਤਾਰਾਂ ਹੋਟਲਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ।

ਉਹ ਆਪਣੇ ਹੋਟਲਾਂ ਵਿੱਚ ਵਿਦੇਸ਼ੀ ਸੈਲਾਨੀਆਂ ਨੂੰ ਆਉਣ ਨਹੀਂ ਦੇ ਰਹੇ ਤੇ ਜਿਹੜੀਆਂ ਸੈਲਾਨੀਆਂ ਦੀ ਉਨ੍ਹਾਂ ਦੇ ਹੋਟਲਾਂ ਵਿੱਚ ਕਮਰੇ ਦੀ ਬੁਕਿੰਗ ਹੁੰਦੀ ਸੀ ਉਹ ਵੀ ਕੈਂਸਲ ਹੋਣੀ ਸ਼ੁਰੂ ਹੋ ਗਈ ਹੈ। ਰੈਸਟੋਰੈਂਟ ਵਿੱਚ ਖਾਣ ਪੀਣ ਵਾਲੇ ਲੋਕਾਂ ਦੀ ਗਿਣਤੀ ਨਾ ਮਾਤਰ ਹੈ ਜਿਸ ਕਰਕੇ ਦੋ ਸਿਤਾਰਾ ਹੋਟਲ ਦਾ ਰੋਜ਼ਾਨਾ 25 ਹਜ਼ਾਰ ਰੁਪਏ ਖ਼ਰਚਾ ਆਉਂਦਾ ਹੈ ਜਿਸ ਵਿੱਚ ਬਿਜਲੀ ਹੋਟਲ ਦੇ ਪ੍ਰਬੰਧਕ ਅਤੇ ਸਟਾਫ਼ ਦੀ ਸੈਲਰੀ ਵੀ ਸ਼ਾਮਿਲ ਹੈ।

ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਚੱਲਦਿਆਂ ਦੋ ਸਿਤਾਰਾ ਹੋਟਲਾਂ ਦਾ ਕੰਮ ਕਾਰ ਮੁਕੰਮਲ ਰੂਪ 'ਚ ਠੱਪ ਹੋ ਗਿਆ ਹੈ। ਅਨਿਲ ਕੌਸ਼ਲ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋ ਸਿਤਾਰਾ ਹੋਟਲਾਂ ਨੂੰ ਚਲਾ ਰਹੇ ਮਾਲਕਾਂ ਨੂੰ ਜੋ ਪਰੇਸ਼ਾਨੀਆਂ ਰਹੀਆਂ ਹਨ ਉਸ ਨੂੰ ਸਾਹਮਣੇ ਰੱਖਦੇ ਹੋਏ ਇਸ ਇੰਡਸਟਰੀ ਨਾਲ ਜੁੜੇ ਲੋਕਾਂ ਵਾਸਤੇ ਕੋਈ ਰਾਹਤ ਪੈਕੇਜ ਲੈ ਕੇ ਆਵੇ।

ਇਸ ਨਾਲ ਉਹ ਲਗਾਤਾਰ ਪੈ ਰਹੇ ਘਾਟੇ ਦੀ ਪੂਰਤੀ ਕਰ ਸਕਣ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਫੈਲਣ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਚੁੱਕੇ ਕਦਮ ਪੰਜਾਬ ਵਿੱਚ ਵਸਦੇ ਲੋਕਾਂ ਦੀ ਸਿਹਤ ਸੰਭਾਲ ਵਾਸਤੇ ਜ਼ਰੂਰੀ ਹਨ ਪਰ ਇਸ ਸਭ ਦੇ ਕਾਰੋਬਾਰੀ ਮੰਦੀ ਦੀ ਮਾਰ ਝੱਲ ਰਹੇ ਹਨ ਅਤੇ ਸਰਕਾਰ ਤੋਂ ਕੋਈ ਰਾਹਤ ਪੈਕੇਜ ਦੇਣ ਦੀ ਮੰਗ ਚੁੱਕ ਰਹੇ ਹਨ।

ABOUT THE AUTHOR

...view details