ਡੀਸੀ ਵੱਲੋਂ ਸੰਭਾਵਤ ਹੜ੍ਹਾਂ ਦੀ ਸਥਿਤੀ ਨੂੰ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ - ਰੂਪਨਗਰ
ਬਰਸਾਤ ਦੇ ਮੌਸਮ ਵਿੱਚ ਜ਼ਿਲ੍ਹੇ ਅੰਦਰ ਸੰਭਾਵਿਤ ਹੜ੍ਹਾਂ ਤੋਂ ਬਚਾਓ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜਾ ਲੈਣ ਪਹੁੰਚੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ। ਰੂਪਨਗਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ।
ਰੂਪਨਗਰ: ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਹੜ੍ਹਾਂ ਦੇ ਸੀਜ਼ਨ ਦੌਰਾਨ ਅਧਿਕਾਰੀਆਂ ਦੀ ਹਜ਼ਾਰੀ, ਹੜ੍ਹ (ਫਲੱਡ) ਕੰਟਰੋਲ ਰੂਮਾਂ ਵਿੱਚ ਕਰਮਚਾਰੀਆਂ ਦੀਆਂ ਹਜ਼ਾਰੀਆਂ, ਹੜ੍ਹਾਂ ਸਬੰਧੀ 24 ਘੰਟੇ ਪਹਿਲਾਂ ਸੂਚਨਾ ਦੇਣ, ਹਰ ਸੰਭਵ ਸਹਾਇਤਾ ਸਮਾਨ, ਕਿਸ਼ਤੀਆਂ ਚਲਾਉਣ ਦੀ ਟ੍ਰੇਨਿੰਗ ਆਦਿ ਸਾਰੇ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਕਿਹਾ ਕਿ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਸੰਭਾਵਿਤ ਹੜਾਂ ਦੌਰਾਨ ਲੋਕਾਂ ਦੀ ਜਾਨ ਤੇ ਮਾਲ ਦੇ ਬਚਾਅ ਲਈ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਇਨ੍ਹਾਂ ਤੋਂ ਇਲਾਵਾ ਡੀਸੀ ਜਾਰੰਗਲ ਨੇ ਅਵੈਕੁੲੈਸ਼ਨ ਸੈਂਟਰ, ਰਲੀਫ ਸੈਂਟਰ, ਟੈਲੀਫੋਨ ਸੇਵਾ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਨਹਿਰਾਂ ਦੀ ਸਾਂਭ ਸੰਭਾਲ, ਪੁਲਿਸ/ ਮਿਲਟਰੀ ਸਹਾਇਤਾ, ਸੜਕਾਂ ਦੀ ਆਵਾਜਾਈ, ਸ਼ਹਿਰਾਂ ਵਿੱਚ ਸਾਫ ਪਾਣੀ ਬਿਜਲੀ ਦੀ ਸਪਲਾਈ, ਠੀਕਰੀ ਪਹਿਰਾ, ਗੱਡੀਆਂ ਦਾ ਇੰਤਜਾਮ, ਖਾਣ ਪੀਣ ਵਾਲੀਆਂ ਵਸਤਾਂ ਦਾ ਪ੍ਰਬੰਧ, ਫਲੱਡ ਰਿਪੋਰਟਾਂ / ਸਪੈਸ਼ਲ ਗਿਰਦਾਵਰੀ, ਅਨਸੇਫ ਸਕੂਲਾਂ ਦੀਆਂ ਬਿਲਡਿੰਗਾਂ ਦੀ ਪੜਤਾਲ, ਸਰਕਾਰੀ ਇਮਾਰਤਾਂ ਦੀ ਸੁਰੱਖਿਆ, ਫਾਇਰ ਟੈਡਰਜ਼, ਹਸਪਤਾਲ ਦਵਾਈਆਂ ਸਿਵਲ ਡਿਫੈਂਸ ਅਤੇ ਐਂਬੁਲੈਸ ਸਬੰਧੀ ਵਿਸਥਾਰ ਨਾਲ ਅਧਿਕਾਰੀਆਂ ਵੱਲੋਂ ਕੀਤੇ ਗਏ ਪ੍ਰਬੰਧਾਂ ਸਬੰਧੀ ਜਾਣਕਾਰੀ ਲਈ ਤੇ ਪ੍ਰਬੰਧ ਯਕੀਨੀ ਬਣਾਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਮਿੰਨੀ ਸਕੱਤਰੇਤ ਵਿਚ ਇੱਕ ਮੁੱਖ ਕੰਟਰੋਲ ਰੂਮ 18 ਜੂਨ ਤੋਂ ਸ਼ੁਰੂ ਕੀਤਾ ਜਾਵੇਗਾ ਜਿਸ ਦਾ ਟੈਲੀਫੋਨ ਨੰਬਰ 01881-221157 ਅਤੇ ਐਸ.ਐਸ.ਪੀ. ਦਫ਼ਤਰ ਦਾ 01881-221273 ਹੈ। ਇਸ ਤੋਂ ਇਲਾਵਾ 6 ਹੋਰ ਕੰਟਰੋਲ ਰੂਮ ਸਥਾਪਤ ਕੀਤੇ ਜਾ ਰਹੇ ਹਨ ਜੋ ਕਿ 24 ਘੰਟੇ ਕੰਮ ਕਰ ਰਹੇ ਹਨ।