ਰੂਪਨਗਰ: ਸ਼ਹਿਰ ਦੇ ਭੀੜਭਾੜ ਵਾਲੇ ਇਲਾਕੇ ਦੇ ਮੇਨ ਬਾਜ਼ਾਰ ਵਿੱਚ ਸਥਿਤ ਸ੍ਰੀ ਸ਼ਿਵ ਮੰਦਿਰ ਵਿੱਚ ਚੋਰੀ ਹੋਣ ਦੀ ਘਟਨਾ ਵਾਪਰੀ ਹੈ। ਚੋਰਾਂ ਨੇ ਪਹਿਲਾਂ ਪੁਜਾਰੀ ਦੀ ਰੱਖੀ ਹੋਈ ਚਾਬੀ ਨੂੰ ਚੁੱਕਿਆ ਅਤੇ ਉਸ ਤੋਂ ਬਾਅਦ ਇੱਥੇ ਲੱਗੇ ਸੀ ਸੀ ਟੀ ਕੈਮਰਿਆਂ ਦੇ ਮੂੰਹ ਘੁੰਮਾ ਦਿੱਤੇ ਅਤੇ ਚੋਰੀ ਕਰਨ ਤੋਂ ਬਾਅਦ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਨਾਲ ਲੈ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ
ਘਟਨਾ ਵਾਲੀ ਥਾਂ 'ਤੇ ਮੌਜੂਦ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਚੋਰਾਂ ਵੱਲੋਂ ਇੱਥੇ ਚੋਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਤਿੰਨ ਵਾਰ ਚੋਰ ਚੋਰੀ ਕਰਕੇ ਲੈ ਗਏ ਹਨ ਇੱਥੋਂ ਤੱਕ ਕਿ ਪਿਛਲੀ ਵਾਰ ਤਾਂ ਮੰਦਿਰ ਦੀਆਂ ਘੰਟੀਆਂ ਵੀ ਉਤਾਰ ਕੇ ਲੈ ਗਏ ਸਨ।