ਰੂਪਨਗਰ :ਬਰਸਾਤ ਦਾ ਮੌਸਮ ਖਤਮ ਹੋਏ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ, ਪਰ ਹੜ੍ਹ ਦੌਰਾਨ ਟੁੱਟੀਆਂ ਹੋਈਆਂ ਸੜਕਾਂ ਹਾਲੇ ਵੀ ਮੁਰੰਮਤ ਨੂੰ ਤਰਸ ਰਹੀਆਂ ਹਨ। ਜਾਣਕਾਰੀ ਮੁਤਾਬਿਕ ਇਸ ਕਾਰਨ ਲੋਕ ਵੀ ਪਰੇਸ਼ਾਨ ਹੋ ਰਹੇ ਹਨ। ਰੂਪਨਗਰ ਤੋਂ ਸ੍ਰੀ ਚਮਕੌਰ ਸਾਹਿਬ ਮਾਰਗ ਉੱਤੇ ਆਵਾਜਾਈ ਠੱਪ ਹੈ ਅਤੇ ਲੋਕਾਂ ਨੂੰ ਵੀਹ ਕਿਲੋਮੀਟਰ ਦਾ ਵਾਧੂ ਸਫ਼ਰ ਕਰਕੇ ਰੂਪਨਗਰ ਪਹੁੰਚਣਾ ਪੈਂਦਾ ਹੈ।
Roads Damaged Roopnagar : ਰੂਪਨਗਰ 'ਚ ਹੜ੍ਹਾਂ ਦੌਰਾਨ ਸੜਕਾਂ ਦਾ ਵੱਡਾ ਨੁਕਸਾਨ, ਵਿਧਾਇਕ ਨੇ 24 ਘੰਟਿਆਂ 'ਚ ਹਾਲਾਤ ਸੁਧਾਰਨ ਦੇ ਦਿੱਤੇ ਹੁਕਮ - Roopnagar latest news in Punjabi
ਹੜ੍ਹਾਂ ਕਾਰਨ ਰੂਪਨਗਰ ਇਲਾਕੇ ਦੀਆਂ ਸੜਕਾਂ ਖਸਤਾਹਾਲ ਹਨ। ਦੂਜੇ ਪਾਸੇ ਲੋਕਾਂ ਨੇ ਵਿਧਾਇਕ ਨੂੰ ਇਸ ਸਮੱਸਿਆ ਤੋਂ ਜਾਣੂੰ ਕਰਵਾਇਆ ਤਾਂ ਉਨ੍ਹਾਂ ਵੱਲੋਂ ਮੌਕੇ ਉੱਤੇ ਪਹੁੰਚ ਅਧਿਕਾਰੀਆਂ ਨੂੰ 24 ਘੰਟੇ ਅੰਦਰ ਇਸਦਾ ਹੱਲ ਕਰਨ ਦੀ ਹਦਾਇਤ ਕੀਤੀ ਗਈ ਹੈ।

Published : Sep 8, 2023, 7:58 PM IST
ਸੜਕਾਂ ਉੱਤੇ ਕਈ ਕਈ-ਕਈ ਫੁੱਟ ਟੋਏ :ਜਾਣਕਾਰੀ ਮੁਤਾਬਿਕ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਮੌਕੇ ਉੱਤੇ ਪਹੁੰਚ ਕੇ ਅਧਿਕਾਰੀਆਂ ਦੀ ਕਲਾਸ ਵੀ ਲਗਾਈ ਹੈ। ਇਸ ਤੋਂ ਬਾਅਦ ਉਨ੍ਹਾਂ 24 ਘੰਟੇ ਦੀ ਮੋਹਲਤ ਦਿੱਤੀ ਕਿ ਸੜਕ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਬੰਦ ਸੜਕ ਦੀ ਪਰੇਸ਼ਾਨੀ ਤੋਂ ਨਿਜ਼ਾਤ ਮਿਲੇ। ਜ਼ਿਕਰਯੋਗ ਹੈ ਕਿ ਇਹਨਾਂ ਦੋਵਾਂ ਥਾਵਾਂ ਉੱਤੇ ਹੜ੍ਹ ਦੇ ਪਾਣੀ ਦੇ ਨਾਲ ਕਰੀਬ ਕਈ-ਕਈ ਫੁੱਟ ਚੌੜੇ ਟੋਏ ਪੈ ਗਏ ਹਨ। ਇਸ ਨਾਲ ਸੜਕ ਉੱਤੇ ਆਵਾਜਾਈ ਬੰਦ ਹੋ ਗਈ ਸੀ ਅਤੇ ਇਨ੍ਹਾਂ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ ਸੀ। ਪ੍ਰਸ਼ਾਸਨ ਵੱਲੋਂ ਪਾੜ ਪਈਆਂ ਹੋਈਆਂ ਸੜਕਾਂ ਉੱਤੇ ਬੰਨ੍ਹ ਮਾਰਿਆ ਗਿਆ ਅਤੇ ਬਰਸਾਤੀ ਪਾਣੀ ਨੂੰ ਰੋਕ ਕੇ ਪਾਣੀ ਦੀ ਨਿਕਾਸੀ ਕੀਤੀ ਗਈ ਸੀ।
- Appointment letters to Patwaris: ਪੰਜਾਬ ਨੂੰ ਮਿਲੇ 710 ਨਵੇਂ ਪਟਵਾਰੀ, ਸੀਐੱਮ ਮਾਨ ਨੇ ਕਿਹਾ- ਹੁਣ ਰਿਸ਼ਤਵਖੋਰੀ ਬਰਦਾਸ਼ਤ ਨਹੀਂ
- Patwari Appointment Letters: 710 ਪਟਵਾਰੀਆਂ ਨੂੰ ਮੁੱਖ ਮੰਤਰੀ ਮਾਨ ਦੇਣਗੇ ਨਿਯੁਕਤੀ ਪੱਤਰ, ਪਟਵਾਰ ਸਰਕਲਾਂ ਵਿੱਚ ਕੀਤੇ ਜਾਣਗੇ ਨਿਯੁਕਤ
- World Physiotherapy Day- ਪੰਜਾਬ 'ਚ ਫਿਜ਼ੀਓਥੈਰਿਪੀ ਦਾ ਵੱਧਦਾ ਰੁਝਾਨ, 60 ਸਾਲ ਤੋਂ ਉਪਰ ਦੇ ਮਰੀਜ਼ਾਂ ਦਾ ਹੁੰਦਾ ਮੁਫ਼ਤ ਇਲਾਜ ! ਪੜ੍ਹੋ ਖਾਸ ਰਿਪੋਰਟ
ਪਿੰਡ ਵਾਸੀਆਂ ਨੇ ਇਸ ਬਾਬਤ ਲਗਾਤਾਰ ਪ੍ਰਸ਼ਾਸ਼ਨ ਨਾਲ ਰਾਬਤਾ ਕਾਇਮ ਰੱਖਿਆ ਪਰ ਕੋਈ ਵੀ ਹੱਲ ਨਹੀਂ ਨਿਕਲਿਆ। ਉਨ੍ਹਾਂ ਵੱਲੋਂ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਅਤੇ ਵਿਧਾਇਕ ਨੇ ਮੌਕੇ ਉੱਤੇ ਪਹੁੰਚ ਕੇ 24 ਘੰਟੇ ਅੰਦਰ ਮੌਜੂਦਾ ਸੜਕ ਨੂੰ ਚਾਲੂ ਕਰਨ ਦੀ ਹਦਾਇਤ ਦਿੱਤੀ ਹੈ। ਪਰੇਸ਼ਾਨ ਸਥਾਨਕ ਵਾਸੀਆਂ ਨੇ ਕਿਹਾ ਕਿੰਨਾ ਕੁ ਪਾੜ ਹੈ ਇਸ ਬਾਰੇ ਪ੍ਰਸ਼ਾਸਨ ਨੂੰ ਆ ਕੇ ਦੇਖਣਾ ਚਾਹੀਦਾ ਹੈ। ਇਸ ਨੂੰ ਭਰਨਾ ਚਾਹੀਦਾ ਹੈ। ਸੜਕਾਂ ਦੀ ਹਾਲਾਤ ਖਰਾਬ ਹੈ। ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰ ਦਾ ਕੋਈ ਨੁਮਾਇੰਦਾ ਵੀ ਇੱਥੇ ਨਹੀਂ ਆਇਆ ਹੈ। ਲੋਕਾਂ ਨੇ ਕਿਹਾ ਕਿ ਇਹ ਪਾੜ ਮਹਿਕਮੇ ਦੀ ਅਣਗਹਿਲੀ ਕਾਰਨ ਪਿਆ ਹੈ।