ਪੰਜਾਬ

punjab

ETV Bharat / state

ਲੋਕਾਂ ਦੇ ਅੰਧ ਵਿਸ਼ਵਾਸ਼ ਨੇ ਕੀਤਾ ਸਤਲੁਜ ਮੈਲਾ

ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਇੱਕ ਦਰਿਆ ਸਤਲੁਜ ਵਿੱਚ ਲੋਕਾਂ ਵੱਲੋਂ ਕੀਤੀ ਜਾਂਦੀ ਮੂਰਤੀ ਵਿਸਰਜਨ ਕਾਰਨ ਪਾਣੀ ਗੰਧਾ ਹੋ ਰਿਹਾ ਹੈ। ਸਤਲੁਜ ਦਰਿਆ ਦੇ ਪਾਣੀ ਦੇ ਵਿੱਚ ਮੂਰਤੀਆਂ ਦੇ ਅਵਸ਼ੇਸ਼ ਪਏ ਰਹਿੰਦੇ ਹਨ ਜਿਸ ਕਾਰਨ ਦਰਿਆ ਦਾ ਪਾਣੀ ਗੰਧਲਾ ਹੋ ਰਿਹਾ ਹੈ।

ਧਰਮ ਦੀ ਆੜ 'ਚ ਸਤਲੁਜ ਦਰਿਆ ਹੋ ਰਿਹੈ ਮੈਲਾ
ਧਰਮ ਦੀ ਆੜ 'ਚ ਸਤਲੁਜ ਦਰਿਆ ਹੋ ਰਿਹੈ ਮੈਲਾ

By

Published : Feb 20, 2020, 12:59 PM IST

ਰੂਪਨਗਰ: ਧਰਮ ਦੀ ਆੜ ਵਿੱਚ ਨਹਿਰਾਂ ਅਤੇ ਦਰਿਆਵਾਂ ਦੇ ਪਾਣੀ ਨੂੰ ਅਕਸਰ ਗੰਧਲਾ ਕੀਤਾ ਜਾਂਦਾ ਹੈ। ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਇੱਕ ਦਰਿਆ ਸਤਲੁਜ ਵਿੱਚ ਵੀ ਲੋਕਾਂ ਵੱਲੋਂ ਕੀਤੀ ਜਾਂਦੀ ਮੂਰਤੀ ਵਿਸਰਜਨ ਕਾਰਨ ਪਾਣੀ ਗੰਧਾ ਹੋ ਰਿਹਾ ਹੈ। ਈਟੀਵੀ ਭਾਰਤ ਦੀ ਟੀਮ ਨੇ ਜਦੋਂ ਸਤਲੁਜ ਦਰਿਆ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਇਸ ਦੇ ਕਿਨਾਰਿਆਂ 'ਤੇ ਸਾਰੇ ਪਾਸੇ ਗੰਦਗੀ ਫੈਲੀ ਹੋਈ ਹੈ। ਇੰਨਾ ਹੀ ਨਹੀਂ ਸਤਲੁਜ ਦਰਿਆ ਦੇ ਪਾਣੀ ਦੇ ਵਿੱਚ ਮੂਰਤੀਆਂ ਦੇ ਅਵਸ਼ੇਸ਼ ਵੀ ਪਏ ਹਨ ਕਿਉਂਕਿ ਹਰ ਸਾਲ ਇੱਥੇ ਮੂਰਤੀ ਵਿਸਰਜਨ ਕੀਤਾ ਜਾਂਦਾ ਹੈ।

ਧਰਮ ਦੀ ਆੜ 'ਚ ਸਤਲੁਜ ਦਰਿਆ ਹੋ ਰਿਹੈ ਮੈਲਾ

ਧਾਰਮਿਕ ਸਮਾਗਮਾਂ ਤੋਂ ਬਾਅਦ ਲੋਕ ਇੱਥੇ ਮੂਰਤੀਆਂ ਵਹਾ ਕੇ ਚਲੇ ਜਾਂਦੇ ਹਨ ਪਰ ਸਤਲੁਜ ਦਰਿਆ ਦੇ ਵਿੱਚ ਇਹ ਮੂਰਤੀਆਂ ਦੇ ਅਵਸ਼ੇਸ਼ ਜਿਉਂ ਦੇ ਤਿਉਂ ਹੀ ਪਏ ਰਹਿੰਦੇ ਹਨ। ਅਜਿਹਾ ਕਰਨ ਨਾਲ ਜਿੱਥੇ ਦਰਿਆ ਦੀ ਸੁੰਦਰਤਾ ਨੂੰ ਫਰਕ ਪੈਂਦਾ ਹੈ ਉੱਥੇ ਹੀ ਆਲੇ ਦੁਆਲੇ ਫੈਲੀ ਗੰਦਗੀ ਦਰਿਆ ਨੂੰ ਮੈਲਾ ਕਰ ਰਹੀ ਹੈ।

ਇਹ ਵੀ ਪੜ੍ਹੋ: 197 ਕਿਲੋਂ ਅੰਮ੍ਰਿਤਸਰ ਹੈਰੋਇਨ ਮਾਮਲੇ ਵਿੱਚ ਐਸਟੀਐਫ਼ ਨੇ ਅਨਵਰ ਮਸੀਹ ਨੂੰ ਕੀਤਾ ਗ੍ਰਿਫ਼ਤਾਰ

ਸਥਾਨਕ ਲੋਕ ਦਰਿਆ ਦੇ ਮੈਲਾ ਹੋਣ 'ਤੇ ਚਿੰਤਾ ਪ੍ਰਗਟ ਕਰ ਰਹੇ ਹਨ ਅਤੇ ਇਸ ਨੂੰ ਗੰਧਲਾ ਹੋਣ ਤੋਂ ਬਚਾਉਣ ਦੀ ਗੱਲ ਕਹਿ ਰਹੇ ਹਨ। ਉਨ੍ਹਾਂ ਮੁਤਾਬਕ ਸੁੰਦਰ ਅਤੇ ਪਵਿੱਤਰ ਦਰਿਆ ਦੇ ਆਲੇ-ਦੁਆਲੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੂਰਤੀ ਵਿਸਰਜਨ ਕਰਨੀ ਵੀ ਹੁੰਦੀ ਹੈ ਤਾਂ ਉਹ ਕਿਸੇ ਤੇਜ਼ ਵਹਾਅ ਜਾ ਵਹਿੰਦੇ ਪਾਣੀ ਦੇ ਵਿੱਚ ਕੀਤੀ ਜਾਵੇ।

ABOUT THE AUTHOR

...view details