Rupnagar Accident News: ਗ਼ਲਤ ਪਾਸੇ ਤੋਂ ਜਾ ਰਹੇ ਰਿਕਸ਼ਾ ਚਾਲਕ ਦੀ ਗੱਡੀ ਨਾਲ ਹੋਈ ਜਬਰਦਸਤ ਟੱਕਰ, ਗਵਾਈ ਜਾਨ ਰੂਪਨਗਰ:ਅਕਸਰ ਹੀ ਕਿਹਾ ਜਾਂਦਾ ਹੈ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰੋ ਅਤੇ ਜੋ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਹ ਹਾਦਸੇ ਦਾ ਕਾਰਨ ਬਣਦਾ ਹੈ, ਅਜਿਹੇ ਵਿਚ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਰੋਪੜ ਬਾਈਪਾਸ 'ਤੇ, ਜਿਥੇ ਗ਼ਲਤ ਪਾਸੇ ਤੋਂ ਜਾ ਰਹੇ ਇੱਕ ਰਿਕਸ਼ਾ ਚਾਲਕ ਦੀ ਸਾਹਮਣੇ ਤੋਂ ਆ ਰਹੀ ਇੱਕ ਕਾਰ ਵਿਚ ਵੱਜਣ ਕਾਰਨ ਮੌਤ ਹੋ ਗਈ। ਹਾਦਸੇ ਦੌਰਾਨ ਕਾਰ ਚਾਲਕ ਜੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਲੰਧਰ ਤੋਂ ਚੰਡੀਗੜ੍ਹ ਜਾ ਰਿਹਾ ਸੀ ਜਦੋਂ ਉਹ ਰੋਪੜ ਬਾਈਪਾਸ 'ਤੇ ਪਹੁੰਚਿਆ ਤਾਂ ਗ਼ਲਤ ਪਾਸੇ ਤੋਂ ਸਾਹਮਣੇ ਤੋਂ ਇੱਕ ਰਿਕਸ਼ਾ ਚਾਲਕ ਪਰਵਾਸੀ ਆ ਰਿਹਾ ਸੀ। ਜਦੋਂ ਕਿ ਇਸ ਸੜਕ ਦੇ ਵਿਚਕਾਰ ਡਿਵਾਈਡਰ ਹੈ ਅਤੇ ਆਉਣ-ਜਾਣ ਦੇ ਰਸਤੇ ਵੱਖਰੇ ਹਨ।
ਪ੍ਰਤੱਖਦਰਸ਼ੀਆਂ ਨੇ ਭਰੀ ਗਵਾਹੀ :ਜਾਂਚ ਅਧਿਕਾਰੀ ਸੁੱਚਾ ਸਿੰਘ ਅਤੇ ਕਾਰ ਚਾਲਕ ਜੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਿਕਸ਼ਾ ਚਾਲਕ ਗ਼ਲਤ ਪਾਸੇ ਤੋਂ ਆ ਕੇ ਕਾਰ ਦੇ ਵਿੱਚ ਵਜਿਆ, ਰਿਕਸ਼ਾ ਚਾਲਕ ਨੂੰ ਕਾਰ ਚਾਲਕ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਡਿਵਾਈਡਰ ਦੇ ਬਿਲਕੁਲ ਨਾਲ ਕਾਰ ਦੇ ਸਾਹਮਣੇ ਆ ਗਿਆ। ਰਾਹਗੀਰਾਂ ਅਤੇ ਪ੍ਰਤੱਖਦਰਸ਼ੀਆਂ ਨੇ ਵੀ ਇਸ ਗੱਲ ਦੀ ਗਵਾਹੀ ਭਰੀ ਕਿ ਰਿਕਸ਼ਾ ਚਾਲਕ ਗ਼ਲਤ ਪਾਸੇ ਤੋਂ ਆ ਕੇ ਕਾਰ ਵਿਚ ਵੱਜਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :Atiq-Ashraf murder case : ਯੂਪੀ 'ਚ ਹਾਈ ਅਲਰਟ, 17 ਪੁਲਿਸ ਮੁਲਾਜ਼ਮ ਮੁਅੱਤਲ, ਧਾਰਾ-144 ਲਾਗੂ, ਜਾਂਚ ਲਈ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦਾ ਗਠਨ
ਤੇਜ਼ ਰਫ਼ਤਾਰੀ ਬਣੀ ਹਾਦਸੇ ਦਾ ਕਾਰਨ : ਜ਼ਿਕਰਯੋਗ ਹੈ ਕਿ ਰੂਪਨਗਰ ਬਾਈਪਾਸ 'ਤੇ ਵਿਅਸਤ ਨੈਸ਼ਨਲ ਹਾਈਵੇਅ ਦੇ ਵਿੱਚ ਸ਼ੁਮਾਰ ਮਾਰਗ ਹੈ ਅਤੇ ਜਿਸ ਜਗਾ ਤੇ ਇਹ ਐਕਸੀਡੇਂਟ ਹੋਇਆ ਹੈ ਉਸ ਜਗ੍ਹਾ ਉੱਤੇ ਆਮ ਤੌਰ 'ਤੇ ਗੱਡੀਆਂ ਤੇਜ਼ ਰਫਤਾਰ ਦੇ ਨਾਲ ਸੜਕ ਤੇ ਦੌੜਦੀਆਂ ਹਨ ਜਿਸ ਨਾਲ ਦੁਰਘਟਨਾ ਹੋਣ ਦੀ ਸੰਭਾਵਨਾ ਬਣਿਆ ਰਹਿੰਦਾ ਹੈ। ਪਹਿਲਾਂ ਵੀ ਅਜਿਹੇ ਹਾਦਸੇ ਵਾਪਰ ਚੁਕੇ ਹਨ ਜਿਸ ਨੂੰ ਲੈਕੇ ਲੋਕਾਂ ਨੂੰ ਅਕਸਰ ਹੀ ਅਗਾਹ ਕੀਤਾ ਜਾਂਦਾ ਹੈ ਕਿ ਸ਼ਰਾਬ ਪੀਕੇ ਗੱਡੀ ਨਾ ਚਲਾਓ।ਇਸ ਦੇ ਨਾਲ ਹੀ ਗਲਤ ਪਾਸਿਓਂ ਜਾਣਾ, ਗੱਡੀ ਚਲਾਉਂਦੇ ਹੋਏ ਓਵਰ ਟੇਕ ਕਰਨਾ, ਵੀ ਅਜਿਹੇ ਹਾਦਸਿਆਂ ਦਾ ਕਾਰਨ ਬਣਦਾ ਹੈ। ਇਸੇ ਨੂੰ ਲੈਕੇ ਹਾਲ ਹੀ ਵਿਚ ਸਰਕਾਰ ਵੱਲੋਂ ਚਲਾਨ ਦੀਆਂ ਕੀਮਤਾਂ ਵਿਚ ਵੀ ਵਾਧਾ ਕੀਤਾ ਗਿਆ ਹੈ।
ਪਰਵਾਸੀ ਰਿਕਸ਼ਾ ਚਾਲਕ ਦੀ ਪਹਿਚਾਣ : ਖੈਰ ਇਸ ਹਾਦਸੇ ਵਿਚ ਮਾਰੇ ਗਏ ਚਾਲਕ ਦੀ ਗੱਲ ਕਰੀਏ ਤਾਂ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪਰਵਾਸੀ ਮਜਦੂਰ ਕੌਣ ਸੀ ਤੇ ਕਿਥੋਂ ਦਾ ਰਹਿਣ ਵਾਲਾ ਸੀ। ਅਜਿਹੇ ਵੀ ਪੜਤਾਲ ਤੋਂ ਬਾਅਦ ਹੀ ਅਗਲੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।