ਪੰਜਾਬ

punjab

ETV Bharat / state

ਸ਼ਹਿਰ ਦੇ ਅੰਦਰ ਭਾਰੀ ਵਾਹਨਾਂ ਦੇ ਲੰਘਣ 'ਤੇ ਲਗਾਈ ਪਾਬੰਦੀ - passage of heavy vehicles

ਡੀ.ਸੀ ਸੋਨਾਲੀ ਗਿਰੀ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਸਰਹਿੰਦ ਨਹਿਰ ਪੁੱਲ ਨੂੰ ਢਾਹ ਕੇ ਦੁਬਾਰਾ ਪੁੱਲ ਦੀ ਉਸਾਰੀ ਕੀਤੀ ਜਾ ਰਹੀਂ ਹੈ। ਜਿਸ ਕਾਰਨ ਸਰਹਿੰਦ ਪੁੱਲ ਤੋਂ ਜਾਣ ਵਾਲੀ ਟ੍ਰੈਫਿਕ ਸਟੀਲ ਬ੍ਰਿਜ ਨੇੜੇ ਰਾਧਾ ਸਵਾਮੀ ਸਤੰਸਗ ਭਵਨ ਵੱਲ ਡਾਇਵਰਟ ਕੀਤੀ ਗਈ ਸੀ ਪਰ ਟ੍ਰੈਫਿਕ ਡਾਇਵਰਟ ਕਰਨ ਨਾਲ ਓਵਰਲੋਡ ਟਿੱਪਰ ਅਤੇ ਭਾਰੀ ਵਾਹਨ ਇਸ ਪੁੱਲ ਤੋਂ ਗੁਜਰਨ ਲੱਗੇ ਹਨ।

ਸ਼ਹਿਰ ਦੇ ਅੰਦਰ ਭਾਰੀ ਵਾਹਨਾਂ ਦੇ ਲੰਘਣ 'ਤੇ ਲਗਾਈ ਪਾਬੰਦੀ
ਸ਼ਹਿਰ ਦੇ ਅੰਦਰ ਭਾਰੀ ਵਾਹਨਾਂ ਦੇ ਲੰਘਣ 'ਤੇ ਲਗਾਈ ਪਾਬੰਦੀ

By

Published : Mar 9, 2022, 6:45 PM IST

ਰੂਪਨਗਰ : ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਰਾਧਾ ਸਵਾਮੀ ਸਤਸੰਗ ਭਵਨ ਨੇੜੇ ਸਟੀਲ ਬ੍ਰਿਜ ਉੱਤੇ ਓਵਰਲੋਡ ਟਿੱਪਰਾਂ ਅਤੇ ਭਾਰੀ ਵਾਹਨਾਂ ਦੇ ਲੰਘਣ ਤੇ ਸ਼ਖਤ ਪਾਬੰਦੀ ਲਗਾਈ ਹੈ।

ਸ਼ਹਿਰ ਦੇ ਅੰਦਰ ਭਾਰੀ ਵਾਹਨਾਂ ਦੇ ਲੰਘਣ 'ਤੇ ਲਗਾਈ ਪਾਬੰਦੀ

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਸਰਹਿੰਦ ਨਹਿਰ ਪੁੱਲ ਨੂੰ ਢਾਹ ਕੇ ਦੁਬਾਰਾ ਪੁੱਲ ਦੀ ਉਸਾਰੀ ਕੀਤੀ ਜਾ ਰਹੀਂ ਹੈ। ਜਿਸ ਕਾਰਨ ਸਰਹਿੰਦ ਪੁੱਲ ਤੋਂ ਜਾਣ ਵਾਲੀ ਟ੍ਰੈਫਿਕ ਸਟੀਲ ਬ੍ਰਿਜ ਨੇੜੇ ਰਾਧਾ ਸਵਾਮੀ ਸਤੰਸਗ ਭਵਨ ਵੱਲ ਡਾਇਵਰਟ ਕੀਤੀ ਗਈ ਸੀ ਪਰ ਟ੍ਰੈਫਿਕ ਡਾਇਵਰਟ ਕਰਨ ਨਾਲ ਓਵਰਲੋਡ ਟਿੱਪਰ ਅਤੇ ਭਾਰੀ ਵਾਹਨ ਇਸ ਪੁੱਲ ਤੋਂ ਗੁਜਰਨ ਲੱਗੇ ਹਨ।

ਉਨ੍ਹਾਂ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੁੱਲ ਦੀ ਮਜਬੂਤੀ ਜ਼ਿਆਦਾ ਨਾ ਹੋਣ ਕਰਕੇ ਪੁੱਲ ਦੇ ਟੁੱਟਣ ਜਾਂ ਖਸਤਾ ਹੋਣ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਪੁੱਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਟੀਲ ਬ੍ਰਿਜ ਉੱਤੇ ਓਵਰਲੋਡ ਟਿੱਪਰਾਂ ਅਤੇ ਭਾਰੀ ਵਾਹਨਾਂ ਦੇ ਲੰਘਣ ਤੇ ਸ਼ਖਤ ਪਾਬੰਦੀ ਲਗਾਈ ਹੈ।

ਇਹ ਵੀ ਪੜ੍ਹੋ:ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ:ਮੁੱਖ ਚੋਣ ਅਫ਼ਸਰ

ABOUT THE AUTHOR

...view details