ਪੰਜਾਬ

punjab

ETV Bharat / state

ਮੋਰਿੰਡਾ ਕਾਈਨੋਰ ਸੜਕ ਦੇ ਸੁਧਾਰ ਲਈ ਇਲਾਕਾ ਵਾਸੀਆਂ ਨੇ ਮਾਲ ਅਫ਼ਸਰ ਨੂੰ ਦਿੱਤਾ ਮੰਗ ਪੱਤਰ - ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ

ਰੂਪਨਗਰ ਦੇ ਮੋਰਿੰਡਾ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਗਠਿਤ ਸਰਬ ਪਾਰਟੀ ਸੰਘਰਸ਼ ਕਮੇਟੀ ਨੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।

ਮੋਰਿੰਡਾ ਕਾਈਨੋਰ ਸੜਕ ਦੇ ਸੁਧਾਰ ਲਈ ਇਲਾਕਾ ਵਾਸੀਆਂ ਨੇ ਮਾਲ ਅਫ਼ਸਰ ਨੂੰ ਦਿੱਤਾ ਮੰਗ ਪੱਤਰ
ਮੋਰਿੰਡਾ ਕਾਈਨੋਰ ਸੜਕ ਦੇ ਸੁਧਾਰ ਲਈ ਇਲਾਕਾ ਵਾਸੀਆਂ ਨੇ ਮਾਲ ਅਫ਼ਸਰ ਨੂੰ ਦਿੱਤਾ ਮੰਗ ਪੱਤਰ

By

Published : Jun 11, 2020, 1:02 PM IST

ਰੂਪਨਗਰ: ਮੋਰਿੰਡਾ ਰੂਪਨਗਰ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਗਠਿਤ ਸਰਬ ਪਾਰਟੀ ਸੰਘਰਸ਼ ਕਮੇਟੀ ਨੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਸੰਘਰਸ਼ ਕਮੇਟੀ ਵਿੱਚ ਹਰ ਪਾਰਟੀ ਦੇ ਅਹੁਦੇਦਾਰ ਕੌਂਸਲਰ ਸਰਪੰਚ ਪੰਚ ਅਤੇ ਮੋਹਤਬਰ ਵਾਸੀ ਸ਼ਾਮਿਲ ਹਨ। ਸਰਬ ਪਾਰਟੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਮੁੱਖ ਮੰਤਰੀ ਦੇ ਨਾਮ ਦਾ ਜ਼ਿਲ੍ਹਾ ਮਾਲ ਅਫ਼ਸਰ ਨੂੰ ਮੰਗ ਪੱਤਰ ਦਿੱਤਾ।

ਇਲਾਕਾ ਵਾਸੀਆਂ ਨੇ ਦੱਸਿਆ ਕਿ ਮੋਰਿੰਡਾ ਕਾਈਨੋਰ ਦੀ 6 ਕਿਲੋ ਮੀਟਰ ਦੀ ਸੜਕ ਟੁੱਟੀ ਹੋਈ ਹੈ। ਉਸ ਸੜਕ ਦੀ ਇੰਨੀ ਖਸਤਾ ਹਾਲਤ ਹੋ ਚੁੱਕੀ ਹੈ ਜਿਸ ਨਾਲ ਆਏ ਦਿਨ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਹੁਣ ਤੱਕ ਇਸ ਸੜਕ 'ਤੇ ਇੱਕ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਸਰਕਾਰ ਦੇ ਧਿਆਨ 'ਚ ਲਿਆਂਦਾ ਸੀ ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਿਰਕੀ।

ਮੋਰਿੰਡਾ ਕਾਈਨੋਰ ਸੜਕ ਦੇ ਸੁਧਾਰ ਲਈ ਇਲਾਕਾ ਵਾਸੀਆਂ ਨੇ ਮਾਲ ਅਫ਼ਸਰ ਨੂੰ ਦਿੱਤਾ ਮੰਗ ਪੱਤਰ

ਇਹ ਵੀ ਪੜ੍ਹੋ:ਅੰਮ੍ਰਿਤਸਰ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਮੌਤ

ਇਸ ਲਈ ਉਹ ਅੱਜ ਰੂਪਨਗਰ ਦੇ ਡੀਸੀ ਨੂੰ ਮੰਗ ਪੱਤਰ ਦੇਣ ਲਈ ਇੱਕਠੇ ਹੋਏ ਹਨ ਪਰ ਡੀਸੀ ਸਾਹਿਬ ਦਫਤਰ 'ਚ ਨਾ ਹੋਣ ਕਾਰਨ ਉਨ੍ਹਾਂ ਨੂੰ ਜ਼ਿਲ੍ਹੇ ਦੇ ਮਾਲ ਅਫਸਰ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਮੰਗ ਪੱਤਰ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਨ ਕਿ ਇਸ ਸੜਕ ਨੂੰ ਨਵਾਂ ਬਣਾ ਦੋ ਨਹੀਂ ਤਾਂ ਉਨ੍ਹਾਂ ਨੂੰ ਆਪਣਾ ਸੰਘਰਸ਼ ਹੋ ਤੇਜ਼ ਕਰਨਾ ਪਵੇਗਾ।

ABOUT THE AUTHOR

...view details