ਪੰਜਾਬ

punjab

ETV Bharat / state

ਪਿੰਡ ਲੋਅਰ ਮਿਡਮਾਂ ਦੇ ਵਸਨੀਕਾਂ ਨੇ ਪ੍ਰਸ਼ਾਸ਼ਨ ’ਤੇ ਸਰਕਾਰੀ ਗ੍ਰਾਂਟ ’ਚ ਘਪਲੇ ਦੇ ਲਾਏ ਦੋਸ਼ - ਪਿੰਡ ਲੋਅਰ ਮਿਡਮਾਂ ਦੇ ਵਸਨੀਕਾਂ

ਪਿੰਡ ਲੋਅਰ ਮਿਡਮਾਂ ਦੇ ਵਸਨੀਕਾਂ ਦੀ ਬਹੁਤ ਪੁਰਾਣੀ ਮੰਗ ਗੰਦੇ ਪਾਣੀ ਦੀ ਨਿਕਾਸੀ ਅਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਸਾਢੇ 7 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਸੀ। ਜਿਸ ਨਾਲ ਪਿੰਡ ਦੀ ਫਿਰਨੀ ਵਾਲੀ ਸੜਕ ਦੇ ਦੋਹਾਂ ਪਾਸੇੇ ਬਰਸਾਤੀ ਪਾਣੀ ਦੇ ਨਿਕਾਸ ਲਈ ਨਾਲੀਆਂ ਬਣਾਏ ਜਾਣ ਦੀ ਯੋਜਨਾ ਸੀ।

ਤਸਵੀਰ
ਤਸਵੀਰ

By

Published : Mar 4, 2021, 1:38 PM IST

ਆਨੰਦਪੁਰ ਸਾਹਿਬ: ਪਿੰਡ ਲੋਅਰ ਮਿਡਮਾਂ ਦੇ ਵਸਨੀਕਾਂ ਦੀ ਬਹੁਤ ਪੁਰਾਣੀ ਮੰਗ ਗੰਦੇ ਪਾਣੀ ਦੀ ਨਿਕਾਸੀ ਅਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਸਾਢੇ 7 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਸੀ। ਜਿਸ ਨਾਲ ਪਿੰਡ ਦੀ ਫਿਰਨੀ ਵਾਲੀ ਸੜਕ ਦੇ ਦੋਹਾਂ ਪਾਸੇੇ ਬਰਸਾਤੀ ਪਾਣੀ ਦੇ ਨਿਕਾਸ ਲਈ ਨਾਲੀਆਂ ਬਣਾਏ ਜਾਣ ਦੀ ਯੋਜਨਾ ਸੀ। ਇਸ ਦੀ ਸ਼ੁਰੂਆਤ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੱਲੋਂ ਨੀਂਹ ਪੱਥਰ ਰੱਖ ਕੇ ਕੀਤੀ ਗਈ ਸੀ। ਇਸ ਕੰਮ ਦੀ ਸ਼ੁਰੂਆਤ ਨਾਲ ਪਿੰਡ ਵਾਸੀਆਂ ਨੂੰ ਵੀ ਆਸ ਬੱਝੀ ਸੀ ਕਿ ਹੁਣ ਉਨ੍ਹਾਂ ਦੀ ਬਹੁਤ ਪੁਰਾਣੀ ਮੰਗ ਪੂਰੀ ਹੋ ਜਾਵੇਗੀ।

ਪਿੰਡ ਲੋਅਰ ਮਿਡਮਾਂ ਦੇ ਵਸਨੀਕ

ਪਰ ਹੁਣ ਪਿੰਡ ਵਾਸੀਆਂ ਸ਼ਿਕਾਇਤ ਹੈ ਕਿ ਥੋੜ੍ਹਾ ਜਿਹਾ ਕੰਮ ਸ਼ੁਰੂ ਕਰਨ ਤੋਂ ਬਾਅਦ ਅੱਧਵਿਚਾਲੇ ਹੀ ਰੋਕ ਦਿੱਤਾ ਗਿਆ। ਜਿਹੜਾ ਬਣਾਇਆ ਸੀ ਉਹ ਵੀ ਬਹੁਤ ਹੀ ਛੋਟੇ ਆਕਾਰ ਦਾ ਬਣਾਇਆ ਗਿਆ, ਭਾਵ ਜਿਸ ਤਰਾ ਬਣਨਾ ਸੀ ਉਸ ਤਰ੍ਹਾਂ ਨਹੀਂ ਬਣਾਇਆ ਗਿਆ। ਇਹ ਨਾਲਾ ਬਣਨ ਤੋਂ ਦੋ ਤਿੰਨ ਮਹੀਨੇ ਅੰਦਰ ਹੀ ਇੱਕ ਪਾਸੇ ਨੂੰ ਝੁਕਣ ਤੋਂ ਬਾਅਦ ਟੁੱਟ ਗਿਆ, ਜਿਸ ਕਾਰਨ ਹੁਣ ਪਾਣੀ ਨਾਲ ਲੱਗਦੇ ਖੇਤਾਂ ਵਿਚ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 20% ਦੇ ਕਰੀਬ ਹੀ ਕੰਮ ਮੁਕੰਮਲ ਹੋ ਪਾਇਆ ਹੈ ਜਦਕਿ 80% ਦੇ ਕਰੀਬ ਬਚਿਆ ਹੋਇਆ ਹੈ। ਇਹ ਗੰਦਾ ਪਾਣੀ ਕਿਸਾਨਾਂ ਦੀ ਫ਼ਸਲਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਘਪਲੇ ਸਬੰਧੀ ਜਾਂਚ ਕਰਵਾਈ ਜਾਵੇ।
ਉੱਧਰ ਜਦੋਂ ਇਸ ਬਾਰੇ ਪਿੰਡ ਦੇ ਸਰਪੰਚ ਜਸਬੀਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੈਸਾ ਪੰਚਾਇਤ ਕੋਲ ਨਹੀਂ ਸਗੋਂ ਬਲਾਕ ਸੰਮਤੀ ਪਾਸ ਆਇਆ ਸੀ ਤੇ ਬਲਾਕ ਸੰਮਤੀ ਵੱਲੋਂ ਹੀ ਕੰਮ ਕਰਵਾਇਆ ਹੈ। ਜਦੋਂ ਅਸੀਂ ਕੰਮ ਰੁਕਣ ਬਾਰੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਿੰਨਾ ਪੈਸਾ ਆਇਆ ਸੀ ਉਹ ਖ਼ਤਮ ਹੋ ਚੁਕਾ ਹੈ ਅਤੇ ਜਦੋਂ ਹੀ ਨਵਾਂ ਫੰਡ ਜਾਰੀ ਹੁੰਦਾ ਹੈ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਜਦੋਂ ਇਸ ਬਾਰੇ ਐਸਡੀਐਮ ਕਨੂੰ ਗਰਗ ਸ੍ਰੀ ਅਨੰਦਪੁਰ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਣਕਾਰੀ ਉਨ੍ਹਾੰ ਨੂੰ ਮੀਡੀਆ ਤੋਂ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਘਪਲਾ ਹੋਇਆ ਹੈ, ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ABOUT THE AUTHOR

...view details