ਰੂਪਨਗਰ: ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਰੋਪੜ 'ਚ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਭਾਜਪਾ ਦੇ ਮੰਡਲ ਪ੍ਰਧਾਨ ਰਾਜੇਸ਼ਵਰ ਜੈਨ ਨੇ ਕਿਹਾ ਰਾਹੁਲ ਗਾਂਧੀ ਨੂੰ ਅਸਤੀਫ਼ਾ ਉਸੇ ਦਿਨ ਦੇ ਦੇਣਾ ਚਾਹੀਦਾ ਸੀ, ਜਿਸ ਦਿਨ ਉਹ ਲੋਕ ਸਭਾ ਚੋਣਾਂ 'ਚ ਹਾਰੇ ਸਨ। ਸ਼੍ਰੋਮਣੀ ਅਕਾਲੀ ਦਲ ਤੋਂ ਪਰਮਜੀਤ ਮੱਕੜ ਨੇ ਕਿਹਾ ਰਾਹੁਲ ਗਾਂਧੀ ਦੇ ਅਸਤੀਫ਼ੇ ਨਾਲ ਜਾਂ ਫ਼ਿਰ ਕਾਂਗਰਸ ਦਾ ਪ੍ਰਧਾਨ ਬਦਲਣ ਨਾਲ ਕੁਝ ਨਹੀਂ ਹੋਣਾ।
ਰਾਹੁਲ ਗਾਂਧੀ ਦਾ ਅਸਤੀਫਾ ਕੇਵਲ ਡਰਾਮਾ: ਵੱਖ-ਵੱਖ ਰਾਜਨੀਤਕ ਆਗੂਆਂ ਦੀ ਪ੍ਰਤੀਕ੍ਰਿਆ
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਰੋਪੜ 'ਚ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਭਾਜਪਾ ਦੇ ਮੰਡਲ ਪ੍ਰਧਾਨ ਰਾਜੇਸ਼ਵਰ ਜੈਨ ਨੇ ਕਿਹਾ ਰਾਹੁਲ ਗਾਂਧੀ ਨੂੰ ਅਸਤੀਫ਼ਾ ਉਸੇ ਦਿਨ ਦੇ ਦੇਣਾ ਚਾਹੀਦਾ ਸੀ, ਜਿਸ ਦਿਨ ਉਹ ਲੋਕ ਸਭਾ ਚੋਣਾਂ 'ਚ ਹਾਰੇ ਸਨ।
ਫ਼ੋਟੋ
#RahulGandhi ਨੇ ਪੱਤਰ ਜਾਰੀ ਕਰਕੇ ਜਨਤਕ ਕੀਤਾ ਆਪਣਾ ਅਸਤੀਫ਼ਾ
ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀਆਂ ਨੀਤੀਆਂ ਬਦਲੇ। 'ਆਪ' ਦੇ ਮੀਡਿਆ ਇੰਚਾਰਜ ਰਣਜੀਤ ਸਿੰਘ ਨੇ ਕਿਹਾ ਰਾਹੁਲ ਗਾਂਧੀ ਦਾ ਅਸਤੀਫ਼ਾ ਉਨ੍ਹਾਂ ਦੀ ਪਾਰਟੀ ਦਾ ਮੁੱਦਾ। ਪੂਰੇ ਭਾਰਤ 'ਚ ਕਾਂਗਰਸ ਦੀ ਨਮੋਸ਼ੀ ਭਾਰੀ ਹਾਰ ਹੋਣ ਤੋਂ ਬਾਅਦ ਰਾਹੁਲ ਨੇ ਅਸਤੀਫ਼ਾ ਦਿੱਤਾ ਇਹ ਮਹਿਜ ਡਰਾਮਾ ਹੈ।