ਰੂਪਨਗਰ: ਕੋਰੋਨਾ ਵਾਇਰਸ ਬਿਮਾਰੀ ਦੇ ਮੱਦੇਨਜ਼ਰ ਵੰਡਿਆ ਜਾਣ ਵਾਲਾ ਰਾਸ਼ਨ ਐਸ.ਡੀ.ਐਮ. ਦੀ ਨਿਗਰਾਨੀ ਹੇਠ ਯੋਜਨਾਬੰਦ ਤਰੀਕੇ ਦੇ ਨਾਲ ਵੰਡਿਆ ਜਾਵੇ ਤਾਂ ਕਿ ਕੋਈ ਵੀ ਜ਼ਰੂਰਤਮੰਦ ਰਾਸ਼ਨ ਤੋਂ ਵਾਝਾਂ ਨਾ ਰਹੇ ਅਤੇ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਵੰਡੇ ਗਏ ਰਾਸ਼ਨ ਵਾਰ-ਵਾਰ ਇੱਕੋ ਘਰਾਂ ਵਿੱਚ ਹੀ ਨਾ ਪਹੁੰਚੇ। ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਦੌਰਾਨ ਸਮੂਹ ਐਸ.ਡੀ.ਐਮਜ਼ ਅਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੀ ਜਾਣਕਾਰੀ ਲੈਣ ਦੌਰਾਨ ਇਹ ਗੱਲ ਕਹੀ।
ਉਨ੍ਹਾਂ ਨੇ ਕਿਹਾ ਕਿ ਹਰ ਇੱਕ ਰਾਸ਼ਨ ਐਸ.ਡੀ.ਐਮਜ਼ ਦੀ ਨਿਗਰਾਨੀ ਦੇ ਵਿੱਚ ਵੰਡਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਵੇਂ ਕਿ ਤਾਪਮਾਨ ਵੱਧ ਰਿਹਾ ਹੈ ਕੁੱਕਡ ਫੂਡ ਚੰਗੀ ਤਰ੍ਹਾਂ ਚੈੱਕ ਕਰ ਕੇ ਵੰਡਿਆ ਜਾਵੇ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਘੱਟੋਂ-ਘੱਟ ਇੱਕ ਹਫਤੇ ਦਾ ਰਾਸ਼ਨ 10 ਕਿਲੋ ਆਟਾ, 1 ਕਿਲੋ ਆਲੂ ਪਿਆਜ਼, ਦਾਲਾਂ ਅਤੇ ਹੋਰ ਜਰੂਰੀ ਸਮਾਨ ਵੰਡਣ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਨੇ ਕਿਹਾ ਕਿ 02 ਤਰ੍ਹਾਂ ਦੇ ਪਰਵਾਸੀ ਮਜ਼ਦੂਰ ਅਤੇ ਲੇਬਰ ਜ਼ਿਲ੍ਹੇ ਵਿੱਚ ਰਹਿ ਰਹੇ ਹਨ। ਇੱਕ ਉਹ ਹਨ ਜ਼ੋ ਪਹਿਲਾਂ ਤੋਂ ਇੱਥੇ ਰਹਿੰਦੇ ਹਨ ਅਤੇ ਕੰਮਕਾਜ ਕਰ ਕੇ ਆਪਣਾ ਗੁਜ਼ਾਰਾ ਕਰਦੇ ਸਨ। ਦੂਸਰੀ ਉਹ ਲੇਬਰ ਹੈ ਜ਼ੋ ਪਿੱਛਲੇ ਦਿਨਾਂ ਦੌਰਾਨ ਕੰਮ ਦੀ ਤਲਾਸ਼ ਵਿੱਚ ਆਏ ਸਨ। ਇਸ ਲਈ ਜਿਹੜੀ ਪਹਿਲਾਂ ਤੋਂ ਇੱਥੇ ਪਰਵਾਸੀ ਲੇਬਰ ਰਹਿ ਰਹੀ ਹੈ। ਉਨ੍ਹਾਂ ਕੋਲ ਖਾਣਾ ਬਨਾਉਣ ਲਈ ਸਮਾਨ ਹੈ । ਉਨ੍ਹਾਂ ਡਰਾਈ ਰਾਸ਼ਨ ਵੰਡਿਆ ਜਾਵੇ। ਜਿਹੜੇ ਪਿਛਲੇ ਦਿਨਾਂ ਦੌਰਾਨ ਆਏ ਹਨ। ਉਨ੍ਹਾਂ ਨੂੰ ਕੋਲ ਖਾਣਾ ਬਣਾਉਣ ਦਾ ਕੋਈ ਸਾਧਨ ਨਹੀਂ ਹੈ। ਉਨ੍ਹਾਂ ਨੂੰ ਕੁਕਡ ਫੂਡ(ਬਣਿਆ ਖਾਣਾ) ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਨੀਲੇ ਕਾਰਡ ਧਾਰਕਾਂ ਨੂੰ ਇੱਕਠਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਪਿੰਡ ਵਾਸੀਆਂ ਨੇ ਖੁਦ ਨੂੰ ਇਕਾਂਤਵਾਸ ਰੱਖਿਆ ਹੋਇਆ ਹੈ। ਅਜਿਹੇ ਪਿੰਡਾਂ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਜਰੂਰੀ ਵਸਤੂਆਂ ਦੀ ਸਪਲਾਈ ਕਰਨ ਵਾਲਿਆਂ ਨੂੰ ਨਾ ਰੋਕਿਆ ਜਾਵੇ ਤਾਂ ਕਿ ਪਿੰਡ ਵਾਸੀਆਂ ਨੂੰ ਮੈਡੀਕਲ ਸਬੰਧੀ ਹਰ ਸਹੂਲਤ ਪ੍ਰਾਪਤ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।