ਰੂਪਨਗਰ: ਕੋਈ ਵੀ ਕੁਦਰਤੀ ਕਰੋਪੀ ਹੋਵੇ, ਮਹਾਂਮਾਰੀ ਹੋਵੇ ਜਾਂ ਕਿਸੇ ਦੀ ਆਰਥਿਕ ਮਦਦ ਕਰਨੀ ਹੋਵੇ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹਮੇਸ਼ਾ ਹੀ ਅੱਗੇ ਆਉਂਦਾ ਹੈ। ਇਸ ਲੜੀ ਦੇ ਤਹਿਤ ਰੂਪਨਗਰ ਵਿੱਚ ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਨੂੰ ਟਰੱਸਟ ਵੱਲੋਂ ਮੁਫ਼ਤ ਵਿੱਚ ਰਾਸ਼ਨ ਦੇ ਪੈਕੇਟ ਵੰਡੇ ਗਏ।
ਇਸ ਮੌਕੇ ਰੂਪਨਗਰ ਪੁਲਿਸ ਦੇ ਐਸਪੀ ਰਵੀ ਕੁਮਾਰ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਮਦਦ ਦੇ ਉਪਰਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਮੀਦ ਹੈ ਕਿ ਭਵਿੱਖ ਦੇ ਵਿੱਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦਾ ਰਹੇਗਾ।