ਪੰਜਾਬ

punjab

ETV Bharat / state

ਰੋਪੜ: ਵਿਧਾਨ ਸਭਾ ਸਪੀਕਰ ਨੇ ਮਾਤਾ ਨੈਣਾਂ ਦੇਵੀ ਮੰਦਰ 'ਚ ਭਰੀ ਹਾਜ਼ਰੀ - ਰਾਣਾ ਕੇ ਪੀ ਸਿੰਘ

ਰੋਪੜ ਦੇ ਮਲਕਪੁਰ 'ਚ ਮਾਤਾ ਨੈਣਾਂ ਦੇਵੀ ਮੰਦਰ 'ਚ ਚੱਲ ਰਹੇ ਧਾਰਮਿਕ ਸਮਾਗਮ ਵਿੱਚ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸ਼ਿਰਕਤ ਕੀਤੀ।

ਫ਼ੋਟੋ

By

Published : Jul 28, 2019, 8:14 PM IST

ਰੋਪੜ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਐਤਵਾਰ ਨੂੰ ਮਲਕਪੁਰ 'ਚ ਮਾਤਾ ਨੈਣਾਂ ਦੇਵੀ ਦੇ ਮੰਦਰ 'ਚ ਚੱਲ ਰਹੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਬਾਬਾ ਮੋਹਨਗੀਰੀ ਜੀ ਸਰਥਲੀ ਵਾਲਿਆਂ ਵੱਲੋਂ ਆਸ਼ੀਰਵਾਦ ਪ੍ਰਾਪਤ ਕੀਤਾ।

ਰਾਣਾ ਕੇ ਪੀ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਉਣ ਦੇ ਮਹੀਨੇ ਵਿੱਚ ਇਨ੍ਹਾਂ ਧਾਰਮਿਕ ਸਥਾਨਾਂ 'ਤੇ ਆਉਣ ਵਾਲੇ ਸ਼ਰਧਾਲੂਆਂ ਦੀ ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਗਤਾਂ ਦੀ ਸਹੂਲਤ ਲਈ ਮਲਕਪੁਰ ਦੇ ਮੰਦਰ ਮਾਤਾ ਨੈਣਾਂ ਦੇਵੀ ਵਿਖੇ ਧਰਮਸ਼ਾਲਾ ਦੀ ਉਸਾਰੀ ਕੀਤੀ ਗਈ ਹੈ ਤਾਂ ਜੋ ਸੰਗਤਾਂ ਨੂੰ ਇਥੇ ਠਹਿਰਾਅ ਅਤੇ ਲੰਗਰ ਦੀ ਪੂਰੀ ਸਹੂਲਤ ਦਿੱਤੀ ਜਾ ਸਕੇ।

ਕੇ.ਪੀ. ਸਿੰਘ ਨੇ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਹੋਣ ਵਾਲੇ ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਰੂਹ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਭ ਨੂੰ ਆਪਣੇ ਪਰਿਵਾਰਾਂ ਨੂੰ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣੀ ਚਾਹੀਦੀ ਹੈ ਤਾਂ ਜੋ ਦਿੱਤੇ ਜਾ ਰਹੇ ਪਰਵਚਨਾਂ ਨਾਲ ਆਪਣੇ ਸੱਭਿਆਚਾਰ ਅਤੇ ਵਿਰਸੇ ਦੀ ਜਾਣਕਾਰੀ ਮਿਲ ਸਕੇ। ਉਨ੍ਹਾਂ ਪ੍ਰਬੰਧਕਾਂ ਵੱਲੋਂ ਕਰਵਾਏ ਜਾ ਰਹੇ ਇਨ੍ਹਾਂ ਧਾਰਮਿਕ ਸਮਾਗਮਾਂ ਦੀ ਸ਼ਲਾਘਾ ਕੀਤੀ।

2 ਕੇਲਿਆਂ ਦੇ 442 ਰੁਪਏ ਲੈਣ ਵਾਲਾ ਹੋਟਲ ਹੁਣ ਦੇਵੇਗਾ 25 ਹਜ਼ਾਰ ਦਾ ਜ਼ੁਰਮਾਨਾ

ਕੇ.ਪੀ. ਸਿੰਘ ਨੇ ਇਸ ਮੌਕੇ ਲੰਗਰ ਹਾਲ ਦੇ ਮੁਕੰਮਲ ਹੋਣ 'ਤੇ ਖੁਸ਼ੀ ਪਰਗਟ ਕੀਤੀ ਅਤੇ ਉਸ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਬਾਬਾ ਮੋਹਨਗੀਰੀ ਜੀ ਸਰਥਲੀ ਵਾਲਿਆਂ ਨੇ ਪ੍ਰਭੂ ਚਰਨਾਂ ਨਾਲ ਜੁੜਨ ਲਈ ਸੰਗਤਾਂ ਨੂੰ ਕਿਹਾ ਅਤੇ ਸਾਉਣ ਅਸ਼ਟਮੀ ਦੇ ਮੌਕੇ 'ਤੇ ਸੰਗਤਾਂ ਦੀ ਭਾਰੀ ਆਮਦ 'ਤੇ ਖੁਸ਼ੀ ਪ੍ਰਗਟਾਈ।

ABOUT THE AUTHOR

...view details