ਪੰਜਾਬ

punjab

ETV Bharat / state

ਰਾਣਾ ਕੇਪੀ ਸਿੰਘ ਨੇ ਭਗਵਾਨ ਪਰਸ਼ੂਰਾਮ ਭਵਨ ਦਾ ਕੀਤਾ ਉਦਘਾਟਨ

ਰਾਣਾ ਕੇਪੀ ਸਿੰਘ ਨੇ ਨੰਗਲ ਦੇ ਵਾਰਡ ਨੰਬਰ 10 ਮੈਦਾ ਮਾਜਰਾ ਵਿੱਚ 1.10 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਏ ਭਗਵਾਨ ਪਰਸ਼ੂਰਾਮ ਭਵਨ ਅਤੇ 34.40 ਲੱਖ ਦੀ ਲਾਗਤ ਨਾਲ ਤਿਆਰ ਜਿੰਮ ਦਾ ਉਦਘਾਟਨ ਕੀਤਾ।

ਰਾਣਾ ਕੇਪੀ ਸਿੰਘ ਨੇ ਭਗਵਾਨ ਪਰਸ਼ੂਰਾਮ ਭਵਨ ਦਾ ਕੀਤਾ ਉਦਘਾਟਨ
ਰਾਣਾ ਕੇਪੀ ਸਿੰਘ ਨੇ ਭਗਵਾਨ ਪਰਸ਼ੂਰਾਮ ਭਵਨ ਦਾ ਕੀਤਾ ਉਦਘਾਟਨ

By

Published : Nov 13, 2020, 9:29 AM IST

ਰੂਪਨਗਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਨੰਗਲ ਦੇ ਵਾਰਡ ਨੰਬਰ 10 ਮੈਦਾ ਮਾਜਰਾ ਵਿੱਚ 1.10 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਏ ਭਗਵਾਨ ਪਰਸ਼ੂਰਾਮ ਭਵਨ ਅਤੇ 34.40 ਲੱਖ ਦੀ ਲਾਗਤ ਨਾਲ ਤਿਆਰ ਜਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਨੰਗਲ ਵਿੱਚ ਚਾਰੇ ਪਾਸੇ ਵਿਕਾਸ ਦੇ ਕੰਮ ਚੱਲ ਰਹੇ ਹਨ।

ਰਾਣਾ ਕੇਪੀ ਸਿੰਘ ਨੇ ਭਗਵਾਨ ਪਰਸ਼ੂਰਾਮ ਭਵਨ ਦਾ ਕੀਤਾ ਉਦਘਾਟਨ

ਰਾਣਾ ਕੇਪੀ ਸਿੰਘ ਨੇ ਕਿਹਾ ਕਿ ਨੰਗਲ ਦਾ ਫਲਾਈਓਵਰ ਬਰਾਰੀ ਦਾ ਕਮਿਊਨਿਟੀ ਸੈਂਟਰ ਅਤੇ ਕਥੇੜਾ ਦਾ ਸਟੇਡੀਅਮ ਜਲਦੀ ਮੁਕੰਮਲ ਕਰਵਾ ਕੇ ਲੋਕਾਂ ਨੂੰ ਸੌਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਰਾਰੀ ਦੇ ਪੁੱਲ ਸਮੇਤ ਨੰਗਲ ਸ਼ਹਿਰ ਦੇ ਚੱਪੇ-ਚੱਪੇ 'ਤੇ ਵਿਕਾਸ ਦੇ ਕੰਮ ਚੱਲ ਰਹੇ ਹਨ। ਇਨ੍ਹਾਂ ਵਿਕਾਸ ਦੇ ਕੰਮਾਂ ਨਾਲ ਨੰਗਲ ਦੀ ਨੁਹਾਰ ਬਦਲ ਗਈ ਹੈ।

ਰਾਣਾ ਕੇਪੀ ਸਿੰਘ ਨੇ ਕਿਹਾ ਕਿ ਅਗਲੇ 2 ਦਿਨਾਂ ਵਿੱਚ ਐਲਈਡੀ ਲਾਈਟਾਂ ਲਗਾ ਕੇ ਸ਼ਹਿਰ ਨੂੰ ਜਗਮਗ ਕੀਤਾ ਜਾਵੇਗਾ ਅਤੇ ਸ਼ਹਿਰ ਵਾਸੀਆਂ ਲਈ ਇਹ ਦੀਵਾਲੀ ਦਾ ਤੋਹਫਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਰੋੜਾ ਰੁਪਏ ਦੇ ਵਿਕਾਸ ਦਾ ਕੰਮ ਕਰਵਾ ਕੇ ਨੰਗਲ ਦੇ ਲੋਕਾਂ ਨੂੰ ਸਹੂਲਤਾ ਮੁਹੱਇਆ ਕਰਵਾਈਆਂ ਹਨ।

ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਲਈ ਨਵੇਂ ਟਿਊਵਬੈਲ ਵੀ ਲਗਾਏ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਨੁਹਾਰ ਸਵਾਰਨ ਲਈ ਕਈ ਵੱਡੇ ਪ੍ਰੋਜੈਕਟ ਯੋਜਨਾਂਬੱਧ ਢੰਗ ਨਾਲ ਤਿਆਰ ਕੀਤੇ ਜਾ ਰਹੇ ਹਨ।

ABOUT THE AUTHOR

...view details