ਰੂਪਨਗਰ: ਜ਼ਿਲ੍ਹੇ ਵਿੱਚ ਦੇਰ ਰਾਤ ਹੋਈ ਬਾਰਿਸ਼ ਕਾਰਨ ਸ਼ਹਿਰ ਦਾ ਹਾਲ ਬੇਹਾਲ ਹੋ ਗਿਆ ਹੈ। ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਵਿੱਚ ਥਾਂ-ਥਾਂ ਤੇ ਬਰਸਾਤ ਦਾ ਪਾਣੀ ਖੜ੍ਹਾ ਹੈ ਜਿਸ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਦੌਰਾਨ ਈਟੀਵੀ ਭਾਰਤ ਰੂਪਨਗਰ ਦੀ ਟੀਮ ਨੇ ਪੂਰੇ ਸ਼ਹਿਰ ਦਾ ਦੌਰਾ ਕੀਤਾ।
ਰੂਪਨਗਰ 'ਚ ਬਰਸਾਤ ਨੇ ਖੋਲ੍ਹੀ ਸਰਕਾਰੀ ਦਾਅਵਿਆਂ ਦੀ ਪੋਲ - ਰੂਪਨਗਰ
ਰੂਪਨਗਰ ਵਿੱਚ ਹੋਈ ਬਰਸਾਤ ਨਾਲ ਗਲੀਆਂ, ਸੜਕਾਂ 'ਤੇ ਖੜਾ ਪਾਣੀ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।
ਸ਼ਹਿਰ ਵਿੱਚ ਸੜਕਾਂ, ਗਲੀਆਂ ਵਿੱਚ ਹਰ ਪਾਸੇ ਪਾਣੀ ਖੜ੍ਹਾ ਹੈ। ਈਟੀਵੀ ਭਾਰਤ ਦੀ ਟੀਮ ਨੇ ਸਥਾਨਕ ਵਾਸੀਆਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬਰਸਾਤ ਦੇ ਪਾਣੀ ਦੇ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ। ਉੱਥੇ ਹੀ ਦੂਜੇ ਪਾਸੇ ਸਕੂਲੀ ਵਿਦਿਆਰਥੀਆਂ ਨੇ ਕਿਹਾ ਕਿ ਸਾਨੂੰ ਸਕੂਲ ਜਾਣ ਸਮੇਂ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਇੱਕ ਨੌਜਵਾਨ ਨੇ ਦੱਸਿਆ ਕਿ ਉਹ ਪਿਛਲੇ 30 ਸਾਲ ਤੋਂ ਰੋਪੜ ਰਹਿ ਰਿਹਾ ਹੈ ਤੇ ਪਿਛਲੇ 30 ਸਾਲਾਂ ਤੋਂ ਹੀ ਉਹ ਥਾਂ-ਥਾਂ 'ਤੇ ਬਰਸਾਤ ਦੇ ਦੌਰਾਨ ਖੜ੍ਹਾ ਪਾਣੀ ਦੇਖਦਾ ਆ ਰਿਹਾ ਹੈ। ਉਸ ਨੇ ਕਿਹਾ ਕਿ ਚਾਹੇ ਅਕਾਲੀ ਹੋਣ ਜਾਂ ਕਾਂਗਰਸੀ ਸਰਕਾਰ ਕਿਸੇ ਨੇ ਵੀ ਰੂਪਨਗਰ ਦਾ ਸੁਧਾਰ ਨਹੀਂ ਕੀਤਾ।