ਸ੍ਰੀ ਅਨੰਦਪੁਰ ਸਾਹਿਬ :ਇੱਕ ਵਾਰ ਫਿਰ ਤੋਂ ਪਹਾੜਾਂ ਵਿੱਚ ਭਾਰੀ ਮੀਂਹ ਪੈਣ ਕਾਰਣ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਚੁੱਕਿਆ ਹੈ ਅਤੇ ਖਤਰੇ ਦੇ ਨਿਸ਼ਾਨ ਕੋਲ ਪਹੁੰਚਣ ਵਾਲਾ ਹੈ। ਇਸ ਕਾਰਨ ਵਾਧੂ ਪਾਣੀ ਸਤਲੁਜ ਦਰਿਆ ਅਤੇ ਨਹਿਰਾਂ ਵਿੱਚ ਛੱਡਿਆ ਜਾ ਰਿਹਾ ਹੈ। ਇਸ ਵਾਰ ਪਿੰਡ ਮੇਂਹਦਲੀ ਕਲਾਂ ਪਾਸ ਤੋਂ ਸਤਲੁਜ ਦਰਿਆ ਵਿੱਚ ਪਾੜ੍ਹ ਪੈ ਗਿਆ ਹੈ, ਜਿਸ ਕਾਰਨ ਚਾਰ ਪੰਜ ਸੌ ਏਕੜ ਦੇ ਕਰੀਬ ਫਸਲ ਬਰਬਾਦ ਹੋ ਚੁੱਕੀ ਹੈ।
ਪਹਾੜਾਂ 'ਚ ਮੀਂਹ ਤੇ ਭਾਖੜਾ ਡੈਮ 'ਚ ਵਧਿਆ ਪਾਣੀ ਦਾ ਪੱਧਰ, ਹੇਠਲੇ ਇਲਾਕਿਆਂ 'ਚ ਫਿਰ ਵਧੀਆਂ ਚਿੰਤਾਵਾਂ
ਪਹਾੜਾਂ ਵਿੱਚ ਮੀਂਹ ਪੈਣ ਅਤੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸ਼੍ਰੀ ਆਨੰਦਪੁਰ ਸਾਹਿਬ ਦੇ ਹੇਠਲੇ ਇਲਾਕਿਆਂ ਦੇ ਹਾਲਾਤ ਫਿਰ ਤੋਂ ਚਿੰਤਾਜਨਕ ਹੋ ਗਏ ਹਨ।
ਕਿਸਾਨਾਂ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਨੰਦਪੁਰ ਸਾਹਿਬ ਦੇ ਤਹਿਸੀਲਦਾਰ ਵੀ ਮੌਕੇ ਉੱਤੇ ਪਹੁੰਚੇ ਅਤੇ ਹਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਹਰ ਪ੍ਰਕਾਰ ਦੇ ਢੁਕਵੇਂ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਹੈ ਪਰ ਕਿਤੇ ਨਾ ਕਿਤੇ ਕਿਸਾਨ ਅਤੇ ਇਲਾਕਾ ਨਿਵਾਸੀ ਪ੍ਰਸ਼ਾਸਨ ਦੇ ਕੰਮਾਂ ਤੋਂ ਨਾਖੁਸ਼ ਨਜ਼ਰ ਆ ਰਹੇ ਹਨ। ਕਿਉਂਕਿ ਇਹ ਉਹੀ ਸਤਲੁਜ ਦੇ ਕੰਢੇ ਵਾਲੀ ਥਾਂ ਹੈ, ਜਿੱਥੇ ਪਹਿਲਾਂ ਵੀ ਬਰਸਾਤ ਦੇ ਕਾਰਨ ਇਸੇ ਥਾਂ ਤੋਂ ਪਾੜ੍ਹ ਪਈ ਸੀ ਪਰ ਮਨਰੇਗਾ ਕਾਮਿਆਂ ਜਰੀਏ ਬੰਨ੍ਹ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਲੋਕਾਂ ਵੱਲੋਂ ਕਿਹਾ ਗਿਆ ਕਿ ਬੋਰੀਆਂ ਲਾ ਕੇ ਕੱਚੇ ਕੰਮ ਨਾ ਕਰਕੇ ਪੱਥਰਾਂ ਦੇ ਨਾਲ ਪੱਕੇ ਤੌਰ ਤੇ ਬੰਨ੍ਹ ਲਗਾਉਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਕੀਮਤੀ ਜਮੀਨਾਂ ਅਤੇ ਘਰ ਬਰਬਾਦ ਹੋਣ ਤੋਂ ਬਚ ਸਕਣ।
- ਪੰਜਾਬ ਵਜ਼ਾਰਤ ਦੀ ਮੀਟਿੰਗ 'ਚ ਅਹਿਮ ਫੈਸਲਿਆਂ ਉੱਤੇ ਮੋਹਰ, ਸੂਬੇ 'ਚ 'ਸੜਕ ਸੁਰੱਖਿਆ ਫੋਰਸ' ਨੂੰ ਹਰੀ ਝੰਡੀ, ਪੜ੍ਹੋ ਹੋਰ ਅਹਿਮ ਫੈਸਲੇ
- ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ ਪੰਜ ਕਿੱਲੋ ਹੈਰੋਇਨ ਤੇ ਮੋਗਾ 'ਚ ਤਿੰਨ ਗੈਂਗਸਟਰ ਕਾਬੂ
- "ਸਭ ਤੋਂ ਭੈੜੀ ਸਿਰ ਦੀ ਸੱਟ, ਵੀਰਾ ਹੈਲਮੇਟ ਸਿਰ 'ਤੇ ਰੱਖ" ਸਲੋਗਨ ਹੇਠ ਟ੍ਰੈਫਿਕ ਨਿਯਮਾਂ 'ਤੋਂ ਕਰਵਾਇਆ ਜਾਣੂ
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਪ੍ਰਕਾਰ ਪਿਛਲੇ ਦਿਨੀਂ ਬਰਸਾਤ ਹੋਣ ਦੇ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਸੀ ਅਤੇ ਨਦੀਆਂ ਨਾਲੇ ਦਰਿਆ ਵਗ ਰਹੇ ਸਨ। ਖੱਡਾਂ ਦਰਿਆਵਾਂ ਆਦਿ ਵਿੱਚ ਪਾੜ ਪੈ ਗਈ ਸੀ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਜਿਸ ਕਾਰਨ ਦੁਬਾਰਾ ਫਿਰ ਹੜ੍ਹ ਵਰਗੇ ਹਾਲਾਤ ਇਹਨਾਂ ਇਲਾਕਿਆਂ ਵਿੱਚ ਬਣੇ ਹੋਏ ਹਨ।