ਰੂਪਨਗਰ: ਸ਼ਹਿਰ 'ਚ ਸ਼ਨੀਵਾਰ ਨੂੰ ਤੇਜ਼ ਹਵਾਵਾਂ ਤੋਂ ਬਾਅਦ ਮੀਂਹ ਪਿਆ ਹੈ ਜਿਸ ਨਾਲ ਮੌਸਮ ਠੰਢਾ ਤੇ ਸੁਹਾਵਨਾ ਹੋ ਗਿਆ ਹੈ। ਮੌਸਮ ਠੰਢਾ ਹੋਣ ਨਾਲ ਤਾਪਮਾਨ 'ਚ ਵੀ ਭਾਰੀ ਗਿਰਾਵਟ ਆਈ ਹੈ।
ਸਥਾਨਕ ਵਾਸੀ ਨੇ ਦੱਸਿਆ ਕਿ ਅੱਤ ਦੀ ਗਰਮੀ ਪੈ ਰਹੀ ਸੀ ਜਿਸ ਤੋਂ ਰਾਹਤ ਮਿਲਣ ਲਈ ਮੀਂਹ ਦਾ ਪੈਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਮੌਸਮ ਠੰਢਾ ਹੋ ਗਿਆ ਤੇ ਤਾਪਮਾਨ 'ਚ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਇਸ ਸੀਜ਼ਨ 'ਚ ਮੀਂਹ ਦਾ ਪੈਣਾ ਕਿਸਾਨਾਂ ਦਾ ਲਾਹੇਵੰਦ ਹੁੰਦਾ ਹੈ।