ਪੰਜਾਬ

punjab

ETV Bharat / state

ਰੋਪੜ ਦੇ ਵਿੱਚ ਮੀਂਹ ਰਾਹਤ ਜਾਂ ਆਫਤ ! - ਲਹਿਰੀਸ਼ਾਹ ਮੰਦਿਰ ਰੋਡ

ਰੂਪਨਗਰ ਵਿੱਚ ਸ਼ਾਮ ਨੂੰ ਪਿਆ ਮੀਂਹ ਲੋਕਾਂ ਲਈ ਜਿੱਥੇ ਗਰਮੀ ਤੋਂ ਰਾਹਤ ਲੈ ਕੇ ਆਇਆ ਹੈ ਉੱਥੇ ਹੀ ਕੁਝ ਇਲਾਕਿਆਂ ਦੇ ਵਿੱਚ ਆਫ਼ਤ ਬਣ ਕੇ ਆਇਆ ਹੈ।

ਫ਼ੋਟੋ।
ਫ਼ੋਟੋ।

By

Published : Jun 2, 2020, 7:31 PM IST

ਰੂਪਨਗਰ: ਇੱਕ ਪਾਸੇ ਕੋਰੋਨਾ ਦੀ ਮਹਾਂਮਾਰੀ ਤੇ ਦੂਜੇ ਪਾਸੇ ਗਰਮੀ, ਅਜਿਹੇ ਵਿੱਚ ਅੱਜ ਇੰਦਰ ਦੇਵਤਾ ਮਿਹਰਬਾਨ ਹੋਏ ਤੇ ਰੂਪਨਗਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਦੇਰ ਸ਼ਾਮ ਹਲਕਾ ਮੀਂਹ ਪਿਆ।

ਮੀਂਹ ਕਾਰਨ ਜਿੱਥੇ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਪਰ ਉੱਥੇ ਹੀ ਹਸਪਤਾਲ ਰੋਡ ਲਹਿਰੀਸ਼ਾਹ ਮੰਦਿਰ ਰੋਡ ਉੱਤੇ ਆਵਾਜਾਈ ਵਿੱਚ ਪਰੇਸ਼ਾਨੀ ਆ ਰਹੀ ਹੈ। ਥਾਂ-ਥਾਂ ਉੱਤੇ ਮੀਂਹ ਦਾ ਪਾਣੀ ਖੜ੍ਹ ਗਿਆ ਹੈ, ਜਿੱਥੋਂ ਲੰਘਣ ਵਾਲੇ ਰਾਹੀਗਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੇਖੋ ਵੀਡੀਓ

ਸੜਕ ਉੱਤੇ ਦੁਕਾਨਾਂ ਵਾਲੇ ਵੀ ਕਾਫੀ ਪਰੇਸ਼ਾਨ ਹਨ ਕਿਉਂਕਿ ਕਈ ਮਹੀਨੇ ਪਹਿਲਾਂ ਇਸ ਸੜਕ ਉੱਤੇ ਸੀਵਰੇਜ ਦਾ ਕੰਮ ਚੱਲ ਰਿਹਾ ਸੀ ਜੋ ਅਜੇ ਵੀ ਅਧੂਰਾ ਪਿਆ ਹੈ। ਉੱਥੇ ਹੁਣ ਪਾਣੀ ਖੜ੍ਹ ਗਿਆ ਹੈ ਅਤੇ ਲੋਕਾਂ ਦਾ ਨਿਕਲਣਾ ਮੁਸ਼ਕਿਲ ਹੋ ਗਿਆ ਹੈ।

ਸਥਾਨਕ ਦੁਕਾਨਦਾਰ ਲਖਬੀਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਬੇਸ਼ੱਕ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ ਪਰ ਉਨ੍ਹਾਂ ਦੇ ਇਲਾਕੇ ਵਿੱਚ ਸੀਵਰੇਜ ਦੇ ਅਧੂਰੇ ਕੰਮ ਦੇ ਕਾਰਨ ਉਹ ਬਹੁਤ ਤੰਗ ਅਤੇ ਪਰੇਸ਼ਾਨ ਹਨ ਤੇ ਹੁਣ ਇਸ ਜਗ੍ਹਾ ਉੱਤੇ ਪਾਣੀ ਖੜ੍ਹ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਮਾਰਗ ਉੱਤੇ ਹੀ ਸਰਕਾਰੀ ਹਸਪਤਾਲ ਪੈਂਦਾ ਹੈ ਜਿਸ ਕਾਰਨ ਇੱਥੋਂ ਰਾਹੀਗਰਾਂ ਨੂੰ ਨਿਕਲਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਅਧੂਰੇ ਕੰਮ ਨੂੰ ਛੇਤੀ ਪੂਰਾ ਕਰਨ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

ABOUT THE AUTHOR

...view details