ਪੰਜਾਬ

punjab

ETV Bharat / state

ਰੇਲਵੇ ਅੰਡਰਬ੍ਰਿਜ 'ਚ ਖੜ੍ਹਾ ਹੋਇਆ 16 ਫੁੱਟ ਪਾਣੀ, ਰੂਪਨਗਰ ਦੇ ਪਿੰਡਾਂ ਦੇ ਲੋਕਾਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ

ਰੂਪਨਗਰ ਵਿੱਚ ਕਈ ਪਿੰਡਾ ਨੂੰ ਜੋੜਨ ਵਾਲਾ ਰਾਹ ਰੇਲਵੇ ਅੰਡਰਬ੍ਰਿਜ ਵਿੱਚ 16 ਫੁੱਟ ਪਾਣੀ ਜਮਾਂ ਹੋਣ ਨਾਲ ਬੰਦ ਹੋ ਗਿਆ ਹੈ। ਇਸ ਨਾਲ ਲੋਕਾਂ ਨੂੰ ਕਈ ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਜਾਣਾ ਪੈ ਰਿਹਾ ਹੈ।

Railway underpass problem in Roopnagar
ਰੇਲਵੇ ਅੰਡਰਬ੍ਰਿਜ 'ਚ ਖੜ੍ਹਾ ਹੋਇਆ 16 ਫੁੱਟ ਪਾਣੀ, ਰੂਪਨਗਰ ਦੇ ਪਿੰਡਾਂ ਦੇ ਲੋਕਾਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ

By

Published : Aug 13, 2023, 5:28 PM IST

ਰੇਲਵੇ ਅੰਡਰਬ੍ਰਿਜ ਹੇਠਾਂ ਪਾਣੀ ਜਮਾਂ ਹੋਣ ਨਾਲ ਆ ਰਹੀ ਪਰੇਸ਼ਾਨੀ ਦੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕ।


ਰੂਪਨਗਰ: ਜ਼ਿਲ੍ਹੇ ਅਧੀਨ ਪੈਂਦੇ ਪਿੰਡ ਜਿੰਦਵੜੀ ਵਿੱਚ ਰੇਲਵੇ ਵੱਲੋਂ ਬਣਾਇਆ ਗਿਆ ਅੰਡਰਬ੍ਰਿਜ ਲੋਕਾਂ ਲਈ ਮੁਸੀਬਤ ਦਾ ਕਾਰਣ ਬਣਿਆ ਹੋਇਆ ਹੈ। ਦੱਸ ਦੇਈਏ ਕਿ ਬਾਰਿਸ਼ ਕਾਰਨ ਅੰਡਰਪਾਸ ਪਾਣੀ ਨਾਲ ਭਰ ਗਿਆ ਹੈ। ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਅੱਧੀ ਦਰਜਨ ਦੇ ਕਰੀਬ ਪਿੰਡਾਂ ਦਾ ਰਾਜ ਮਾਰਗ ਤੋਂ ਸੰਪਰਕ ਟੁੱਟ ਗਿਆ ਹੈ। ਹੁਣ ਉਨ੍ਹਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ।

ਅੰਡਰਬ੍ਰਿਜ ਕਾਰਨ ਹੋ ਰਹੇ ਹਾਦਸੇ :ਇੰਨਾ ਹੀ ਨਹੀਂ ਉਸ ਦੇ ਪਿੰਡ ਜਾਣ ਲਈ ਰੇਲਵੇ ਕਰਾਸਿੰਗ ਦੇ ਹੇਠਾਂ ਬਣਿਆ ਅੰਡਰਪਾਸ ਵੀ ਪੂਰਾ ਹੋ ਗਿਆ ਪਰ ਪਿੰਡ ਦੇ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਗਿਆ। ਪਿੰਡ ਵਾਸੀਆਂ ਅਨੁਸਾਰ ਇਸ ਅੰਡਰਪਾਸ ਵਿੱਚ ਮੀਂਹ ਪੈਣ ਕਾਰਨ ਪਾਣੀ ਜਮ੍ਹਾਂ ਰਹਿੰਦਾ ਹੈ, ਜੋ ਕਿਸੇ ਵੇਲੇ ਵੀ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ। ਦੱਸ ਦਈਏ ਕਿ ਅੰਡਰ ਬ੍ਰਿਜ 'ਚ ਪਾਣੀ ਜਮ੍ਹਾ ਹੋਣ ਕਾਰਨ ਜਦੋਂ ਵਾਹਨ ਲੰਘਣ ਦੀ ਕੋਸ਼ਿਸ਼ ਕਰਦੇ ਹਨ ਤਾਂ ਵਿਚਕਾਰੋਂ ਪਾਣੀ ਕਾਫੀ ਡੂੰਘਾ ਹੋਣ ਕਾਰਨ ਉਹ ਵਿਚਕਾਰ ਹੀ ਰੁਕ ਜਾਂਦੇ ਹਨ।

ਪਾਣੀ ਦੀ ਨਿਕਾਸੀ ਬਣੀ ਪਰੇਸ਼ਾਨੀ :ਲੋਕਾਂ ਨੇ ਦੱਸਿਆ ਕਿ ਰੇਲਵੇ ਵਿਭਾਗ ਨੇ ਅੰਡਰ ਬ੍ਰਿਜ ਬਣਾਉਣ ਤੋਂ ਮਨ੍ਹਾ ਕੀਤਾ ਹੋਇਆ ਸੀ। ਇਸ ਜਮ੍ਹਾਂ ਹੋਏ ਪਾਣੀ ਨੂੰ ਪੰਪ ਰਾਹੀਂ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਪਰ ਇਸ ਜਗ੍ਹਾ ਨੂੰ ਖਾਲੀ ਕਰਵਾਉਣਾ ਸੰਭਵ ਨਹੀਂ ਹੈ। ਕਿਉਂਕਿ ਲਗਾਤਾਰ ਪਾਣੀ ਆਉਣ ਕਾਰਨ ਅੰਡਰਪਾਸ ਤੋਂ ਪਾਣੀ ਕੱਢਣਾ ਸੰਭਵ ਨਹੀਂ ਹੈ। ਬਰਸਾਤ ਕਾਰਨ ਇਹ ਅੰਡਰ ਬ੍ਰਿਜ ਵੱਡੇ ਸਵਿਮਿੰਗ ਪੂਲ ਵਿੱਚ ਤਬਦੀਲ ਹੋ ਗਿਆ ਹੈ, ਜਿਸ ਦਾ ਰੇਲਵੇ ਵਿਭਾਗ ਅਤੇ ਪ੍ਰਸ਼ਾਸਨ ਪਿੰਡ ਦੇ ਲੋਕਾਂ ਨੂੰ ਕੋਈ ਹੱਲ ਨਹੀਂ ਲੱਭ ਰਿਹਾ। ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ ਅਤੇ ਉਨ੍ਹਾਂ ਦੇ ਪਿੰਡ ਦੀ ਸੜਕ ਨੂੰ ਰਾਜ ਮਾਰਗ ਨਾਲ ਜੋੜਿਆ ਜਾਵੇ।

ABOUT THE AUTHOR

...view details