ਰੂਪਨਗਰ: ਪੰਜਾਬ ਸਰਕਾਰ ਵੱਲੋਂ ਜਿੱਥੇ ਸਾਮਲਾਤ ਜ਼ਮੀਨਾਂ 'ਤੇ ਲਗਾਤਾਰ ਕਾਰਵਾਈ ਜਾਰੀ ਹੈ। ਉੱਥੇ ਹੀ ਨੰਗਲ ਦੇ ਰੇਲਵੇ ਦੀ ਜ਼ਮੀਨ ਬਣਾਏ ਗਏ 39 ਸਾਲ ਪੁਰਾਣੇ ਮੰਦਰ 39 Year Old Temple Railway Road Nangal ਨੂੰ ਢਾਹੁਣ ਰੇਲਵੇ ਅਧਿਕਾਰੀ ਅਤੇ ਪੁਲਿਸ ਪ੍ਰਸਾਸਨ ਆਇਆ। ਜਿਸ ਤੋਂ ਬਾਅਦ ਜਿਵੇਂ ਹੀ ਸ਼ਿਵ ਸੈਨਾ ਆਗੂ ਅਮਰੀਸ਼ ਆਹੂਜਾ ਨੂੰ ਮੰਦਰ ਢਾਹੇ ਜਾਣ ਦਾ ਪਤਾ ਲੱਗਾ ਤਾਂ ਉਹ ਮੌਕੇ 'ਤੇ ਪੁੱਜੇ ਅਤੇ ਮੰਦਰ ਢਾਹੇ ਜਾਣ ਦਾ ਵਿਰੋਧ ਕੀਤਾ। ਇਸ ਦੌਰਾਨ ਰੇਲਵੇ ਅਦਾਲਤ ਦੇ ਹੁਕਮਾਂ ’ਤੇ ਰੇਲਵੇ ਅਧਿਕਾਰੀ 1983 ਤੋਂ ਰੇਲਵੇ ਦੀ ਜ਼ਮੀਨ ’ਤੇ ਬਣੇ ਮੰਦਰ ਨੂੰ ਢਾਹੁਣ ਲਈ JCB ਮਸ਼ੀਨਰੀ ਲੈ ਕੇ ਪੁੱਜੇ ਸਨ।
ਇਸ ਸਬੰਧੀ ਮੰਦਰ ਸੰਚਾਲਕ ਨੂੰ ਕਈ ਨੋਟਿਸ ਭੇਜੇ ਗਏ ਹਨ। ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋਇਆ ਕਿ ਇਕ ਹਫਤੇ 'ਚ ਮੰਦਰ 'ਚ ਸਥਾਪਿਤ ਮੂਰਤੀਆਂ ਦੀ ਬੇਅਦਬੀ ਕੀਤੇ ਬਿਨਾਂ ਉਨ੍ਹਾਂ ਨੂੰ ਮੰਦਰ ਸੰਚਾਲਕ ਦੀ ਮਦਦ ਨਾਲ ਕਿਸੇ ਹੋਰ ਧਾਰਮਿਕ ਸਥਾਨ 'ਤੇ ਸਥਾਪਿਤ ਕੀਤਾ ਜਾਵੇ। ਇਸ ਤੋਂ ਬਾਅਦ ਵਿਭਾਗ ਆਪਣੀ ਕਾਰਵਾਈ ਕਰੇਗਾ।
ਇਸ ’ਤੇ ਵਿਭਾਗ ਦੇ ਸੀਨੀਅਰ ਸੈਕਸ਼ਨ ਇੰਜਨੀਅਰ ਸੰਦੀਪ ਚੌਹਾਨ ਨੇ ਉਨ੍ਹਾਂ ਨੂੰ ਅਦਾਲਤ ਦੇ ਉਨ੍ਹਾਂ ਹੁਕਮਾਂ ਦੀ ਕਾਪੀ ਸੌਂਪੀ। ਜਿਸ ਵਿਚ ਮੰਦਰ ਵੱਲੋਂ ਰੇਲਵੇ ਦੀ ਜ਼ਮੀਨ 'ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਦੇ ਹੁਕਮ ਦਿੱਤੇ ਗਏ। ਇਸ ਦੌਰਾਨ ਤਹਿਸੀਲਦਾਰ ਨੀਰਜ ਸ਼ਰਮਾ ਅਤੇ ਸਟੇਸ਼ਨ ਹਾਊਸ ਅਫਸਰ ਸਬ-ਇੰਸਪੈਕਟਰ ਦਾਨਿਸ਼ ਵੀਰ ਸਿੰਘ ਦੇ ਨਾਲ ਜੀਆਰਪੀ ਫੋਰਸ ਵੀ ਮੌਜੂਦ ਸੀ।
ਇਸ ਦੌਰਾਨ ਤਹਿਸੀਲਦਾਰ ਨੀਰਜ ਸ਼ਰਮਾ ਸਮੇਤ ਪਹੁੰਚੇ ਅਧਿਕਾਰੀਆਂ ਨੇ ਸ਼ਿਵ ਸੈਨਾ ਆਗੂ ਅਮਰੀਸ਼ ਅਤੇ ਮੰਦਰ ਸੰਚਾਲਕਾਂ ਨਾਲ ਬੈਠ ਕੇ ਮਾਮਲਾ ਸ਼ਾਂਤੀਪੂਰਵਕ ਸੁਲਝਾਇਆ। ਇਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋਇਆ ਕਿ ਇਕ ਹਫਤੇ 'ਚ ਮੰਦਰ 'ਚ ਸਥਾਪਿਤ ਮੂਰਤੀਆਂ ਦੀ ਬੇਅਦਬੀ ਕੀਤੇ ਬਿਨਾਂ ਉਨ੍ਹਾਂ ਨੂੰ ਮੰਦਰ ਸੰਚਾਲਕ ਦੀ ਮਦਦ ਨਾਲ ਕਿਸੇ ਹੋਰ ਧਾਰਮਿਕ ਸਥਾਨ 'ਤੇ ਸਥਾਪਿਤ ਕੀਤਾ ਜਾਵੇ। ਇਸ ਤੋਂ ਬਾਅਦ ਵਿਭਾਗ ਆਪਣੀ ਕਾਰਵਾਈ ਕਰੇਗਾ।
ਇਹ ਵੀ ਪੜੋ:-ਲੁਟੇਰਿਆਂ ਨੇ ਦਿਨ ਦਿਹਾੜੇ ਕੀਤੀ ਨਕਦੀ ਅਤੇ ਸੋਨੇ ਦੀ ਲੁੱਟ, ਨੌਜਵਾਨ ਦੇ ਪੈਰ ਵਿੱਚ ਮਾਰੀ ਗੋਲੀ