ਸ੍ਰੀ ਅਨੰਦਰਪੁਰ ਸਾਹਿਬ:ਜੀਐੱਸਟੀ ਸੇਲ ਟੈਕਸ ਵਿਭਾਗ (Department of GST Sales Tax) ਦੀ ਟੀਮ ਨੇ ਨੰਗਲ ਦੇ ਇੱਕ ਥੋਕ ਵਪਾਰੀ ਦੀ ਦੁਕਾਨ ‘ਤੇ ਰੇਡ ਮਾਰੀ ਹੈ। ਇਹ ਰੇਡ ਸਵੇਰੇ 10 ਵਜੇ ਤੋਂ ਸ਼ੁਰੂ ਹੋਈ ਤੇ ਸ਼ਾਮ ਤੱਕ ਜਾਰੀ ਰਹੀ, ਜਦੋਂ ਮੀਡੀਆ ਰੇਡ ਵਾਲੀ ਜਗ੍ਹਾ ‘ਤੇ ਪਹੁੰਚਿਆ ਤਾਂ ਵਪਾਰ ਮੰਡਲ ਦੇ ਪ੍ਰਧਾਨ (President of the Chamber of Commerce) ਵੱਲੋਂ ਸੇਲ ਟੈਕਸ ਵਿਭਾਗ (Department of GST Sales Tax) ਦੀ ਟੀਮ ਦਾ ਵਿਰੋਧ ਕੀਤਾ ਗਿਆ ਤਾਂ ਜੀ.ਐੱਸ.ਟੀ. ਦੀ ਟੀਮ ਨੇ ਵਪਾਰੀ ਦੀ ਦੁਕਾਨ ਤੋਂ ਇਕ ਕੰਪਿਊਟਰ ਅਤੇ ਕੁਝ ਫਾਈਲਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੀਡੀਆ ਤੋਂ ਭੱਜਦੇ ਹੋਏ ਨਜ਼ਰ ਆਏ।
ਇਸ ਮੌਕੇ ਵਿਭਾਗ ਵੱਲੋਂ ਦੁਕਾਨਦਾਰ ਤੋਂ ਪੁੱਛਗਿੱਛ ਕੀਤੀ ਅਤੇ ਦੁਕਾਨ ਦੇ ਸਾਰੇ ਰਿਕਾਰਡ ਅਤੇ ਸਟੋਕ ਚੈੱਕ ਕੀਤਾ ਗਿਆ। ਇਸ ਮੌਕੇ ਜੀਐੱਸਟੀ ਸੇਲ ਟੈਕਸ ਵਿਭਾਗ (Department of GST Sales Tax) ਦੀ ਟੀਮ ਦਕਾਨ ਦਾ ਕੰਪਿਊਟਰ ਅਤੇ ਹੋਰ ਕਈ ਤਰ੍ਹਾਂ ਦੇ ਡਾਕੂਮੈਂਟ ਆਪਣੇ ਨਾਲ ਵੀ ਲੈ ਗਿਆ ਤੇ ਵਿਭਾਗ ਵੱਲੋਂ ਵਪਾਰੀ ਨੂੰ ਤਿੰਨ ਦਿਨਾਂ ਬਾਅਦ ਜੀਐੱਸਟੀ ਸੇਲ ਟੈਕਸ ਵਿਭਾਗ (Department of GST Sales Tax) ਦੇ ਰੂਪਨਗਰ ਦਫ਼ਤਰ ਬੁਲਾਇਆ ਗਿਆ। ਜੀਐੱਸਟੀ ਸੇਲ ਟੈਕਸ ਟੀਮ (Department of GST Sales Tax) ਦਾ ਵਪਾਰ ਮੰਡਲ ਦੇ ਵੱਲੋਂ ਵਿਰੋਧ ਕੀਤਾ ਗਿਆ।