ਪੰਜਾਬ

punjab

ETV Bharat / state

ਰੂਪਨਗਰ: ਸ਼ਹਿਰ ਚ ਲੱਗੇ ਕਾਂਗਰਸ ਦੇ ਪੋਸਟਰਾਂ ’ਤੇ ਉੱਠੇ ਸਵਾਲ - ਸ਼੍ਰੋਮਣੀ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਤੈਅ ਕੀਤੇ ਹੋਈਆਂ ਥਾਵਾਂ ’ਤੇ ਸਿਆਸੀ ਪਾਰਟੀਆਂ ਦੇ ਲੱਗੇ ਬੋਰਡਾਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੋਰਡ ਲਗਾਉਣ ਦੇ ਲਈ ਪ੍ਰਤੀ ਮਹੀਨਾ 12,000 ਰੁਪਏ ਦਿੱਤੇ ਜਾਂਦੇ ਹਨ ਉਸ ਥਾਂ ’ਤੇ ਕਾਂਗਰਸੀ ਆਗੂਆਂ ਵੱਲੋਂ ਬੋਰਡ ਲਗਾਏ ਗਏ ਹਨ ਜੋ ਕਿ ਗਲਤ ਹੈ।

ਰੂਪਨਗਰ: ਕਾਂਗਰਸ ਦੇ ਪੋਸਟਰਾਂ ’ਤੇ ਉੱਠੇ ਸਵਾਲ
ਰੂਪਨਗਰ: ਕਾਂਗਰਸ ਦੇ ਪੋਸਟਰਾਂ ’ਤੇ ਉੱਠੇ ਸਵਾਲ

By

Published : Jun 2, 2021, 6:54 PM IST

ਰੂਪਨਗਰ: ਜ਼ਿਲ੍ਹੇ ਦੇ ਨਗਰ ਕੌਂਸਲ ਦੀ ਹਦੂਦ ਦੇ ਅੰਦਰ ਤੈਅ ਕੀਤੇ ਹੋਏ ਹੋਲਡਿੰਗ ਬੋਰਡਾਂ ਦੇ ਸਥਾਨ ’ਤੇ ਸਿਆਸੀ ਆਗੂਆਂ ਅਤੇ ਪਾਰਟੀਆਂ ਦੇ ਲੱਗੇ ਬੋਰਡਾਂ ’ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਮੱਕੜ ਨੇ ਸਵਾਲ ਚੁੱਕੇ ਹਨ। ਪਰਮਜੀਤ ਸਿੰਘ ਮੱਕੜ ਨੇ ਇਸ ਮਸਲੇ ’ਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਰੂਪਨਗਰ: ਕਾਂਗਰਸ ਦੇ ਪੋਸਟਰਾਂ ’ਤੇ ਉੱਠੇ ਸਵਾਲ

ਪਰਮਜੀਤ ਸਿੰਘ ਮੱਕੜ ਨੇ ਜਾਣਕਾਰੀ ਦਿੰਦੇ ਹੋਏ ਇਨ੍ਹਾਂ ਸਥਾਨਾਂ ’ਤੇ ਕੋਈ ਵੀ ਹੋਰਡਿੰਗ ਬੋਰਡ ਲਗਾਉਣ ਲਈ ਨਗਰ ਕੌਂਸਲ ਨੂੰ ਪੈਸੇ ਦਿੱਤੇ ਜਾਂਦੇ ਹਨ। ਬੋਰਡ ਲਗਾਉਣ ਦੇ ਲਈ ਪ੍ਰਤੀ ਮਹੀਨਾ 12,000 ਰੁਪਏ ਦਿੱਤੇ ਜਾਂਦੇ ਹਨ ਉਸ ਥਾਂ ’ਤੇ ਕਾਂਗਰਸੀ ਆਗੂਆਂ ਵੱਲੋਂ ਬੋਰਡ ਲਗਾਏ ਗਏ ਹਨ ਜੋ ਕਿ ਗਲਤ ਹੈ। ਨਗਰ ਕੌਂਸਲ ਦੀ ਇਨਕਮ ਨੂੰ ਬੰਦ ਕਰਕੇ ਇਸ ਤਰ੍ਹਾਂ ਬੋਰਡ ਲਗਾਉਣਾ ਸਹੀ ਨਹੀਂ ਹੈ ਜਿਸ ਕਾਰਨ ਉਨ੍ਹਾਂ ਨੇ ਇਸ ਮਸਲੇ ’ਤੇ ਜਾਂਚ ਦੀ ਮੰਗ ਕੀਤੀ ਹੈ।

ਇਹ ਵੀ ਪੜੋ: Navjot Sidhu ਹੋਏ ਲਾਪਤਾ: ਲੱਭਣ ਵਾਲੇ ਨੂੰ ਪੰਜਾਹ ਹਜ਼ਾਰ ਇਨਾਮ !

ABOUT THE AUTHOR

...view details