ਸ੍ਰੀ ਅਨੰਦਪੁਰ ਸਾਹਿਬ: ਕੈਬਨਿਟ ਮੰਤਰੀ ਹਰਜੋਤ ਬੈਂਸ Punjab Mining Minister Harjot Bains ਨੇ ਕਿਹਾ ਕਿ ਧਰਨਾ ਦੇਣ ਵਾਲੇ ਲੋਕ ਆਮ ਜਨਤਾ ਨੂੰ ਗੁੰਮਰਾਹ ਕਰਦੇ ਹਨ, ਕਿਉਂਕਿ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਇਹ ਮਹਿਕਮਾ ਉਨ੍ਹਾਂ ਦੇ ਕੋਲ ਆਇਆ ਹੈ। ਉਨ੍ਹਾਂ ਨੇ ਮਾਈਨਿੰਗ ਦੇ ਸਾਰੇ ਕੰਮ ਦੇ ਵਿੱਚ ਪਾਰਦਰਸ਼ਤਾ ਲਿਆਂਦੀ ਹੈ, ਜਿਸ ਦੇ ਨਾਲ ਜਿੱਥੇ ਸੂਬੇ ਦੇ ਮਾਲੀਏ ਵਿਚ ਵੱਡਾ ਇਜ਼ਾਫ਼ਾ ਹੋਇਆ ਹੈ। ਉੱਥੇ ਹੀ ਪਿੰਡਾਂ ਦੀਆਂ ਪੰਚਾਇਤਾਂ ਦੀ ਆਮਦਨ ਵੀ ਵਧੀ ਹੈ। Harjot Bains holds press conference in Nangal
ਡੀ ਸਿਲਟਿੰਗ ਦੇ ਰਾਹੀਂ ਸਰਕਾਰ ਨੂੰ 1 ਕਰੋੜ ਦਾ ਫ਼ਾਇਦਾ:-ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ Punjab Mining Minister Harjot Bains ਭਲਾਣ ਪਿੰਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਲਾਂਟ ਪਿੰਡ ਤੋਂ ਹੋਣ ਵਾਲੀ ਡੀ ਸਿਲਟਿੰਗ ਦੇ ਰਾਹੀਂ ਸੂਬਾ ਸਰਕਾਰ ਨੂੰ ਤਕਰੀਬਨ 1 ਕਰੋੜ ਰੁਪਏ ਦਾ ਫ਼ਾਇਦਾ ਹੋਇਆ ਹੈ। ਇਸ ਉੱਤੇ ਉਥੇ ਹੀ ਪਿੰਡ ਦੀ ਗ੍ਰਾਮ ਸਭਾ ਨੂੰ ਵੀ ਤਕਰੀਬਨ 22 ਲੱਖ ਰੁਪਏ ਹੁਣ ਤੱਕ ਇਸ ਡੀ.ਸਿਲਟਿੰਗ ਦੇ ਵਿਚੋਂ ਮਿਲੇ ਹਨ।
ਲੋਕ ਮੁਨਾਫੇ ਦੇ ਲਈ ਆਮ ਜਨਤਾ ਨੂੰ ਗੁੰਮਰਾਹ ਕਰ ਰਹੇ:-ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ, ਕਿ ਮਾਈਨਿੰਗ ਅਤੇ ਕਰੱਸ਼ਰ ਨੂੰ ਇਕ ਕਾਨੂੰਨ ਸਾਫ਼ ਸੁਥਰਾ ਕੰਮ ਬਣਾ ਕੇ ਇਕ ਵੱਡੀ ਇੰਡਸਟਰੀ ਬਣਾਈ ਜਾਵੇ। ਪ੍ਰੰਤੂ ਕੁਝ ਲੋਕ ਮੁਨਾਫੇ ਦੇ ਲਈ ਆਮ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਜਿਸ ਦੇ ਫਲਸਰੂਪ ਹਰ ਰੋਜ਼ ਕੰਮ ਦੇ ਵਿੱਚ ਰੁਕਾਵਟ ਆ ਰਹੀ ਹੈ ਅਤੇ ਆਮ ਲੋਕਾਂ ਨੂੰ ਰੇਤਾ ਬਜਰੀ ਮਹਿੰਗੇ ਭਾਅ ਉੱਤੇ ਮਿਲ ਰਿਹਾ ਹੈ।