ਪੰਜਾਬ ਸਰਕਾਰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਦੇਵੇ: ਚੰਦੂਮਾਜਰਾ ਰੂਪਨਗਰ: ਬੇਮੌਸਮੀ ਹੋਈ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਝੰਬ ਕੇ ਰੱਖ ਦਿੱਤਾ ਹੈ। ਇਸ ਬਰਸਾਤ ਕਰਨ ਬਹੁਤ ਵੱਡੇ ਪੱਧਰ 'ਤੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਇਸੇ ਨੂੰ ਲੈ ਕਿ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਸਰਕਾਰ 'ਤੇ ਤਿੱਖਾ ਤੰਜ ਕੱਸਿਆ ਗਿਆ ਹੈ। ਉਨ੍ਹਾਂ ਆਖਿਆ ਕੀ ਅਜੇ ਤੱਕ ਕੋਈ ਵੀ ਸਰਕਾਰੀ ਕਰਮਚਾਰੀ ਖੇਤਾਂ ਵਿੱਚ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ ।ਸਾਬਕਾ ਸਾਂਸਦ ਨੇ ਕਿਹਾ ਕਿ ਸਰਕਾਰ ਤੁਰੰਤ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਦੇਵੇ।
ਕਿਸਾਨਾਂ ਦਾ ਵੱਡਾ ਨੁਕਸਾਨ: ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਬੇਮੌਸਮੀ ਬਰਸਾਤ ਦੇ ਨਾਲ ਕਿਸਾਨਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ। ਉਨ੍ਹਾਂ ਆਖਿਆ ਕਿ ਬੇਮੌਸਮੀ ਬਰਸਾਤ ਨਾਲ ਨਾ ਹੀ ਕੇਵਲ ਫਸਲਾਂ ਖਰਾਬ ਹੋਈਆਂ ਹਨ ਬਲਕਿ ਕਿਸਾਨਾਂ ਦੀ ਆਰਥਿਕ ਹਾਲਤ ਵੀ ਖਰਾਬ ਹੋਈ ਹੈ ਉਹਨਾਂ ਆਖਿਆ ਕਿ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਹਾਲੇ ਤੱਕ ਕੋਈ ਵੀ ਸਰਕਾਰੀ ਅਧਿਕਾਰੀ, ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਕਿਸਾਨਾਂ ਤੱਕ ਪਹੁੰਚ ਨਹੀਂ ਕੀਤੀ ਗਈ।
ਭਗਵੰਤ ਮਾਨ ਨੂੰ ਯਾਦ ਕਰਵਾਇਆ ਐਲਾਨ:ਚੰਦੂਮਾਜਰਾ ਨੇ ਆਖਿਆ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਰਸੀ ਸੰਭਾਲਦੇ ਹੀ ਐਲਾਨ ਕੀਤਾ ਸੀ ਇਹ ਉਹਨਾਂ ਦੀ ਸਰਕਾਰ ਫ਼ਸਲ ਖ਼ਰਾਬ ਦੇ ਮਾਮਲੇ ਵਿਚ ਬਿਨਾਂ ਗਰਦੌਰੀ ਤੋਂ ਹੀ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕਰੇਗੀ ਪਰ ਹੁਣ ਸਾਲ ਵਿੱਚ ਜੋ ਗਰਦੌਰੀ ਹੋਈਆਂ ਸਨ ਉਹਨਾਂ ਦਾ ਹੁਣ ਤੱਕ 5 ਰੁਪਏ ਮੁਆਵਜ਼ਾ ਨਹੀਂ ਦਿੱਤਾ ਗਿਆ । ਜਿਸ ਕਾਰਨ ਲੋਕਾਂ ਨੂੰ ਹੁਣ ਇਹ ਡਰ ਹੈ ਕਿ ਹੁਣ ਜਦੋਂ ਸਾਰੀ ਕਣਕ ਪੱਕ ਕੇ ਤਿਆਰ ਹੋ ਗਈ ਸੀ ਉਸ ਉੱਤੇ ਵੱਡੇ ਪੱਧਰ ਉੱਤੇ ਖਰਚਾ ਆ ਚੁੱਕਿਆ ਸੀ ਜੇਕਰ ਹੁਣ ਤੱਕ ਸਪੈਸ਼ਲ ਗਰਦੌਰੀ ਹੋ ਜਾਣੀ ਚਾਹੀਦੀ ਸੀ ਉਸਦੇ ਕੋਈ ਵੀ ਪ੍ਰਬੰਧ ਨਜ਼ਰ ਨਹੀਂ ਆ ਰਹੇ ।ਬੇਮੌਸਮੀ ਬਰਸਾਤ ਦੇ ਨਾਲ ਹਾਲਾਤ ਕਾਫੀ ਨਾਜ਼ੁਕ ਹੋ ਗਏ ਹਨ ਤੇ ਖੇਤਾਂ ਦੇ ਵਿੱਚ ਤਾਂ ਫਸਲ ਬਿਲਕੁਲ ਖਰਾਬ ਹੋ ਚੁੱਕੀ ਹੈ ਅਤੇ ਕਿਸਾਨਾਂ ਦੇ ਖੇਤਾਂ ਵਿਚ ਇੱਕ ਵੀ ਦਾਣਾ ਖਾਣ ਯੋਗ ਨਹੀਂ ਬਚਿਆ।
ਕਿਸਾਨਾਂ ਦੀ ਮੰਗ: ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਕਿਸਾਨਾਂ ਵੱਲੋਂ ਵੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਾਡੀ ਸੁਣਵਾਈ ਕੀਤੀ ਜਾਵੇ ਕਿਉਂ ਕੁਦਰਤ ਨੇ ਕਿਸਾਨਾਂ ਨੂੰ ਮਾਰ ਹੀ ਦਿੱਤਾ ਹੈ ਹੁਣ ਸਰਕਾਰ ਤੋਂ ਹੀ ਉਮੀਦ ਹੈ ਜੇਕਰ ਸਰਕਾਰ ਵੀ ਨਹੀਂ ਸੁਣਦੀ ਤਾਂ ਕਿਸਾਨਾਂ ਦਾ ਤਾਂ ਮਰਨ ਹੋ ਜਾਣਾ ਹੈ ਅਤੇ ਕਿਸਾਨਾਂ ਕੋਲ ਹੋਰ ਕੋਈ ਹਿਲਾ ਨਹੀਂ ਹੈ।
ਇਹ ਵੀ ਪੜ੍ਹੋ:ਸਰਹਿੰਦ ਫੀਡਰ ਤੇ ਰਾਜਸਥਾਨ ਫੀਡਰ ਦੇ ਵਿਚਕਾਰ ਪਿਆ 100 ਫੁੱਟ ਚੌੜਾ ਪਾੜ