ਰੋਪੜ: ਪੰਜਾਬ ਸਰਕਾਰ ਵਲੋਂ ਸਟੇਟ ਅਵਾਰਡ ਟੂ ਫਿਜੀਕਲ ਹੈਂਡੀਕੈਪਡ ਦੇਣ ਲਈ ਦਿਵਿਆਂਗਾਂ ਲਈ ਕੰਮ ਕਰਦੀਆਂ ਸੰਸਥਾਵਾਂ ਤੋਂ ਅਰਜੀਆਂ ਦੀ ਮੰਗੀਆਂ ਹਨ। ਇਹ ਆਰਜੀਆਂ ਲਈ 30 ਸਤੰਬਰ ਤਕ ਮੰਗੀਆਂ ਹਨ।
ਪੰਜਾਬ ਸਰਕਾਰ ਵਲੋਂ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ ਅਤੇ ਖਿਡਾਰੀਆਂ ਦੀ ਭਲਾਈ ਲਈ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਕੋਲੋ ਸਟੇਟ ਅਵਾਰਡ ਟੂ ਫਿਜੀਕਲ ਹੈਂਡੀਕੈਪਡ 2019 ਦੇਣ ਲਈ 30 ਸਤੰਬਰ 2019 ਤੱਕ ਅਰਜੀਆਂ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਇਸ ਸਬੰਧ ਵਿਚ ਯੋਗ ਬਿਨੈਕਾਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰੂਪਨਗਰ ਕੋਲੋ ਨਿਰਧਾਰਤ ਪ੍ਰੋਫਾਰਮਾ ਹਾਸਲ ਕਰਕੇ ਨਿਰਧਾਰਤ ਮਿਤੀ ਤੋਂ ਪਹਿਲਾਂ-ਪਹਿਲਾਂ ਜਮਾਂ ਕਰਵਾ ਸਕਦੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੰਮ੍ਰਿਤ ਬਾਲਾ ਸਮਾਜਿਕ ਸੁਰੱਖਿਆ ਅਫਸਰ ਨੇ ਦੱਸਿਆ ਕਿ ਜਿਲ੍ਹਾ ਪੱਧਰ 'ਤੇ ਪ੍ਰਾਪਤ ਅਰਜੀਆਂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ ਕੀਤੀ ਗਈ ਕਮੇਟੀ ਵਲੋਂ ਸਿਫਾਰਸ਼ ਕਰਕੇ ਨਾਮ ਅਵਾਰਡ ਦੇਣ ਲਈ ਸਰਕਾਰ ਨੂੰ ਭੇਜੇ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਇਹ ਅਵਾਰਡ 3 ਦਸੰਬਰ ਨੂੰ ਮਨਾਏ ਜਾ ਰਹੇ ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਦਿੱਤੇ ਜਾਣਗੇ।
ਇਹ ਵੀ ਪੜੋ: ਜਲ੍ਹਿਆਂਵਾਲਾ ਬਾਗ ਕਤਲੇਆਮ ਲਈ ਸ਼ਰਮਸਾਰ ਹਾਂ: ਆਰਚਬਿਸ਼ਪ ਵੈਲਬੀ
ਉਨ੍ਹਾਂ ਨੇ ਦੱਸਿਆ ਕਿ ਇਹ ਅਵਾਰਡ ਸਭ ਤੋਂ ਵਧੀਆ ਕਰਮਚਾਰੀ, ਸਵੈ-ਰੁਜਗਾਰ ਵਾਲੇ ਦਿਵਿਆਂਗਾਂ ਲਈ, ਨੇਤਰਹੀਣਾ, ਘੱਟ ਨਜਰ, ਕੁਸ਼ਟ ਚਕਿਤਸਾ, ਬੌਲੇਪਣ, ਲੋਕੋਮੋਟਰ, ਅਪੰਗਤਾ ਅਤੇ ਬਹੁ ਅਪੰਗਤਾ ਦੀਆਂ ਚਾਰ ਸ੍ਰੇਣੀਆਂ ਹਨ। ਇੰਨਾਂ ਵਿਚੋਂ ਹਰੇਕ ਲਈ ਇੱਕ-ਇੱਕ ਅਵਾਰਡ ਦਿੱਤਾ ਜਾਵੇਗਾ ਜਿਸ ਵਿਚ ਨਕਦ 10 ਹਜਾਰ ਰੁਪਏ, ਪ੍ਰਸੰਸਾ ਪੱਤਰ ਅਤੇ ਇਕ ਸਰਟੀਫਿਕੇਟ ਦਿਤਾ ਜਾਵੇਗਾ।