ਪੰਜਾਬ

punjab

ਲੋਕ ਹੜ੍ਹ ਨਾਲ਼ ਮਰ ਰਹੇ ਨੇ ਪਰ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ

By

Published : Aug 19, 2019, 12:22 PM IST

ਪੰਜਾਬ ਵਿੱਚ ਪੈ ਰਹੇ ਮੀਂਹ ਕਰਕੇ ਅਤੇ ਹਿਮਾਚਲ ਵਿੱਚ ਛੱਡੇ ਗਏ ਪਾਣੀ ਕਰਕੇ ਸੂਬੇ ਵਿੱਚ ਹੜ੍ਹ ਵਰਗੇ ਹਲਾਤ ਬਣੇ ਹੋਏ ਹਨ। ਇਸ ਦੀ ਮਾਰ ਹੇਠ ਸਭ ਤੋਂ ਵੱਧ ਇਲਾਕਾ ਰੂਪਨਗਰ ਦਾ ਆਇਆ ਹੈ ਪਰ ਪ੍ਰਸ਼ਾਸਨ ਨੇ ਇਸ ਮੁੱਦੇ 'ਤੇ ਢਿੱਲ ਵਰਤੀ ਹੋਈ ਹੈ।

punjab flood

ਰੂਪਨਗਰ: ਲੰਘੇ ਦਿਨ ਤੋਂ ਪੰਜਾਬ ਵਿੱਚ ਪੈ ਰਹੇ ਮੀਂਹ ਕਾਰਨ ਅਤੇ ਹਿਮਾਚਲ ਪ੍ਰਦੇਸ਼ ਤੋਂ ਛੱਡੇ ਗਏ ਪਾਣੀ ਕਰਕੇ ਸੂਬੇ ਵਿੱਚ ਹੜ੍ਹ ਵਰਗੇ ਹਲਾਤ ਬਣੇ ਹੋਏ ਹਨ ਜਿਸ ਦਾ ਸਭ ਤੋਂ ਵੱਧ ਪ੍ਰਭਾਵ ਰੂਪਨਗਰ ਜ਼ਿਲ੍ਹੇ ਨਾਲ਼ ਲੱਗਦੇ ਇਲਾਕਿਆਂ ਵਿੱਚ ਵੇਖਣ ਨੂੰ ਮਿਲਿਆ। ਇੱਥੇ ਪਾਣੀ ਨਾਲ਼ ਲੋਕਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

ਵੀਡੀਓ

ਰੂਪਨਗਰ ਇਲਾਕੇ ਵਿੱਚ ਬਣੇ ਹੜ੍ਹ ਵਰਗੇ ਹਲਾਤਾਂ ਦਾ ਜਾਇਜ਼ਾ ਈਟੀਵੀ ਭਾਰਤ ਦੀ ਟੀਮ ਨੇ ਜਦੋਂ ਜ਼ਮੀਨੀ ਪੱਧਰ 'ਤੇ ਜਾ ਕੇ ਕੀਤਾ ਤਾਂ ਪਤਾ ਲੱਗਾ ਕਿ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੁਰੱਖਿਆ ਦੇ ਸਾਰੇ ਪ੍ਰਬੰਧ ਮਹਿਜ਼ ਕਾਗ਼ਜ਼ਾਂ ਵਿੱਚ ਹੀ ਹਨ। ਜਦੋਂ ਹਲਾਤਾਂ ਦਾ ਜਾਇਜ਼ਾ ਲੈਣ ਲਈ ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਪੁੱਜੇ ਤਾਂ ਉਹ ਵੀ ਇਸ ਬਾਬਤ ਕੋਈ ਢੁਕਵਾਂ ਜਵਾਬ ਨਹੀ ਦੇ ਸਕੇ।

ਇਸ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪ੍ਰਸ਼ਾਸਨ ਵੱਲੋਂ ਜੋ ਹੈਲਪਲਾਇਨ ਜਾਰੀ ਕੀਤੇ ਗਏ ਹਨ ਉਹ ਹੈਲਪਲਾਇਨ ਲੋਕਾਂ ਦੀ ਹੈਲਪ ਵਿੱਚ ਨਹੀਂ ਆ ਰਹੇ। ਪ੍ਰਸ਼ਾਸਨ ਵੱਲੋਂ ਇਸ ਹਲਾਤਾਂ ਨੂੰ ਬੜੇ ਹਲਕੇ ਵਿੱਚ ਲਿਆ ਜਾ ਰਿਹਾ ਹੈ। ਇਸ ਬਾਰੇ ਅਕਾਲੀ ਦਲ ਦੇ ਬੁਲਾਰੇ ਅਤੇ ਹਲਕੇ ਦੇ ਸਾਬਕਾ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਇਸ ਪਹਿਲਾਂ ਹੀ ਖ਼ੁਲਾਸੇ ਕਰ ਚੁੱਕੇ ਹਨ।

ABOUT THE AUTHOR

...view details