ਰੂਪਨਗਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹਿਰੀ ਖੇਤਰਾਂ ਦੇ ਵਿੱਚ ਲੌਕਡਾਊਨ ਦੌਰਾਨ ਨਵੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ ਜਿਸ ਮੁਤਾਬਕ ਹੁਣ ਸਨਿੱਚਰਵਾਰ ਨੂੰ ਵੀਕੈਂਡ ਲੌਕਡਾਊਨ ਨਹੀਂ ਲੱਗੇਗਾ।
ਹੁਣ ਦੁਕਾਨਦਾਰ ਰਾਤ 9 ਵਜੇ ਤੱਕ ਆਪਣੀਆਂ ਦੁਕਾਨਾਂ ਖੋਲ੍ਹ ਸਕਦੇ ਹਨ ਅਤੇ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਹੁਣ ਕਰਫਿਊ ਰਾਤ ਸਾਢੇ 9 ਤੋਂ ਸਵੇਰੇ 5 ਵਜੇ ਤੱਕ ਰਹੇਗਾ। ਹੁਣ ਦੁਕਾਨਦਾਰ ਸੋਮਵਾਰ ਤੋਂ ਲੈ ਕੇ ਸਨਿੱਚਰਵਾਰ ਤੱਕ ਦੁਕਾਨਾਂ ਆਮ ਵਾਂਗ ਖੋਲ੍ਹ ਸਕਦੇ ਹਨ।