ਪੰਜਾਬ

punjab

ETV Bharat / state

ਰੁਜ਼ਗਾਰ ਮੇਲਿਆਂ ਬਾਰੇ ਜਾਗਰੂਕ ਕਰਨ ਲਈ ਪਬਲੀਸਿਟੀ ਵੈਨ ਨੂੰ ਮਿਲੀ ਹਰੀ ਝੰਡੀ - ropar news

ਪੰਜਾਬ ਸਰਕਾਰ ਵੱਲੋਂ 19 ਤੋਂ 30 ਸਤੰਬਰ ਤਕ ਲਗਾਏ ਜਾ ਰਹੇ ਰੁਜ਼ਗਾਰ ਮੇਲੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਬਲੀਸਿਟੀ ਵੈਨ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਹ ਪਬਲੀਸਿਟੀ ਵੈਨ ਰੂਪਨਗਰ ਦੇ ਵੱਖ ਵੱਖ ਪਿੰਡਾਂ ਮੁੱਖ ਤੌਰ 'ਤੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਜਾ ਕੇ ਨੌਜਵਾਨ ਲੜਕੇ ਲੜਕੀਆਂ ਸਣੇ ਸਮੂਹ ਜਿਲ੍ਹਾ ਵਾਸੀਆਂ ਨੂੰ ਸਤੰਬਰ-2019 ਵਿੱਚ ਲਗਾਏ ਜਾ ਰਹੇ ਮੇਲਿਆਂ ਅਤੇ ਇਨ੍ਹਾਂ ਦਫ਼ਤਰ ਵੱਲੋਂ ਨੌਜਵਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਵਾਂ ਸਬੰਧੀ ਜਾਣਕਾਰੀ ਦੇਵੇਗੀ।

ਫੋਟੋ

By

Published : Sep 11, 2019, 12:32 PM IST

ਰੂਪਨਗਰ: ਪੰਜਾਬ ਸਰਕਾਰ ਵੱਲੋਂ 19 ਤੋਂ 30 ਸਤੰਬਰ ਤਕ ਲਗਾਏ ਜਾ ਰਹੇ ਰੁਜ਼ਗਾਰ ਮੇਲੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਬਲੀਸਿਟੀ ਵੈਨ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਹ ਪਬਲੀਸਿਟੀ ਵੈਨ ਰੂਪਨਗਰ ਦੇ ਵੱਖ ਵੱਖ ਪਿੰਡਾਂ ਮੁੱਖ ਤੌਰ 'ਤੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਜਾ ਕੇ ਨੌਜਵਾਨ ਲੜਕੇ ਲੜਕੀਆਂ ਸਣੇ ਸਮੂਹ ਜਿਲ੍ਹਾ ਵਾਸੀਆਂ ਨੂੰ ਸਤੰਬਰ-2019 ਵਿੱਚ ਲਗਾਏ ਜਾ ਰਹੇ ਮੇਲਿਆਂ ਅਤੇ ਇਨ੍ਹਾਂ ਦਫ਼ਤਰ ਵੱਲੋਂ ਨੌਜਵਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਵਾਂ ਸਬੰਧੀ ਜਾਣਕਾਰੀ ਦੇਵੇਗੀ।

ਜਾਣਕਾਰੀ ਅਨੁਸਾਰ 5 ਅਕਤੂਬਰ ਨੂੰ ਦਾਣਾ ਮੰਡੀ, ਸ਼੍ਰੀ ਚਮਕੌਰ ਸਾਹਿਬ ਵਿਖੇ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ 'ਚ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚੋਂ ਰੋਜ਼ਗਾਰ ਮੇਲਿਆਂ ਵਿੱਚ ਚੋਣ ਕੀਤੇ ਗਏ
ਪ੍ਰਾਰਥੀਆਂ ਨੂੰ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁੱਕਤੀ ਪੱਤਰ ਦਿੱਤੇ ਜਾਣਗੇ। ਉਨ੍ਹਾਂ ਜਿਲ੍ਹੇ ਦੇ ਸਮੂਹ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਮੇਲਿਆਂ 'ਚ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ।

ਇਹ ਵੀ ਪੜ੍ਹੋ- ਮਲੇਰਕੋਟਲਾ 'ਚ ਮੋਹਰਮ ਮੌਕੇ ਮੁੜ ਵਿਖਾਈ ਦਿੱਤੀ ਭਾਈਚਾਰਕ ਸਾਂਝ ਦੀ ਮਿਸਾਲ

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੋਣ ਲਈ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ ਅਤੇ ਸਤੰਬਰ ਮਹੀਨੇ 'ਚ ਰੂਪਨਗਰ ਦੇ ਵੱਖ ਵੱਖ ਹਿੱਸਿਆ ਜਿਸ 'ਚੋਂ 19 ਸਤੰਬਰ ਨੂੰ ਐਸ.ਜੀ.ਪੀ.ਸੀ.ਖਾਲਸਾ ਕਾਲਜ,ਅਨੰਦਪੁਰ ਸਾਹਿਬ, 23 ਸਤੰਬਰ ਨੂੰ ਗਲੋਬਲ ਇੰਜੀਨੀਅਰਿੰਗ ਕਾਲਜ ਕਾਹਨਪੁਰ ਖੂਹੀ, 24 ਸਤੰਬਰ ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨੰਗਲ, 25 ਸਤੰਬਰ ਨੂੰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਕਾਲਜਬੇਲਾ, 27 ਸਤੰਬਰ ਨੂੰ ਆਈ.ਈ.ਟੀ ਭੱਦਲ ਕਾਲਜ, 28 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ, 30 ਸਤੰਬਰ ਨੂੰ ਸਰਕਾਰੀ ਕਾਲਜ ਰੂਪਨਗਰ ਵਿਖੇ ਲਗਾਏ ਜਾਣਗੇ।

ABOUT THE AUTHOR

...view details