ਰੋਪੜ: ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਵਸਨੀਕਾਂ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਜਿਸ ਉਪਰੰਤ ਐਸਐਸਪੀ ਦਫ਼ਤਰ ਦੇ ਅਧਿਕਾਰੀਆਂ ਨੂੰ ਕਾਰਵਾਈ ਵਾਸਤੇ ਮੰਗ ਪੱਤਰ ਦਿੱਤਾ ਗਿਆ।
ਗੁੰਡਾ ਟੈਕਸ ਮਾਫੀਏ ਦੇ ਵਿਰੁੱਧ ਕਾਰਵਾਈ ਨਾ ਕਰਨ ਦੇ ਰੋਸ 'ਚ ਪ੍ਰਦਰਸ਼ਨ ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਚਰਨ ਕਮਲ ਨੇ ਦੱਸਿਆ ਕਿ ਉਸਦੇ ਭਰਾ ਜਤਿੰਦਰ ਪਾਲ ਉੱਪਰ 19 ਜਨਵਰੀ ਵਾਲੇ ਦਿਨ ਗੁੰਡਾ ਟੈਕਸ ਮਾਫ਼ੀਏ ਵੱਲੋਂ ਸਿਰ ਤੇ ਕਿਰਪਾਨ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।
ਇਹ ਘਟਨਾ ਭਰਤਗੜ੍ਹ ਦੀ ਸੀ ਜਿਸ ਤੋਂ ਬਾਅਦ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਦੇ ਖਿਲਾਫ਼ 307 ਦਾ ਨੂਰਪੁਰ ਬੇਦੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਜਿਨ੍ਹਾਂ ਵੱਲੋਂ ਜਤਿੰਦਰ ਪਾਲ ਦੇ ਸਿਰ ਤੇ ਕਿਰਪਾਨ ਮਾਰੀ ਗਈ ਸੀ ਉਨ੍ਹਾਂ ਵਿੱਚ ਸਤਨਾਮ , ਕੇਸ਼ਵ ਤੇ ਇੱਕ ਅਣਪਛਾਤਾ ਵਿਅਕਤੀ ਹੈ ਪਰ ਇਸ ਮਾਮਲੇ ਨੂੰ ਦਰਜ ਹੋਏ ਕਾਫੀ ਦਿਨ ਬੀਤ ਚੁੱਕੇ ਹਨ ਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ।
ਜਿਸ ਦੇ ਵਿਰੋਧ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਜ਼ਿਲ੍ਹਾ ਮੁਖੀ ਦਫ਼ਤਰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਚਰਨ ਕਮਲ ਜ਼ਖ਼ਮੀ ਹੋਏ ਜਤਿੰਦਰਪਾਲ ਦੇ ਭਰਾ ਨੂੰ ਰੋਪੜ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਜਲਦ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨਗੇ।
ਜ਼ਿਲ੍ਹੇ ਦੇ ਵਿੱਚ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਪਰਚੀ ਦੀਆਂ ਖ਼ਬਰਾਂ ਰੋਜ਼ ਪ੍ਰਕਾਸ਼ਿਤ ਹੋ ਰਹੀਆਂ ਹਨ ਪਰ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ ਉੱਧਰ ਗੁੰਡਾ ਟੈਕਸ ਮਾਫੀਆ ਲੋਕਾਂ ਦੇ ਉੱਪਰ ਹਮਲੇ ਕਰ ਰਿਹਾ ਹੈ।