ਰੂਪਨਗਰ: ਨੰਗਲ ਦੇ ਨਾਲ ਲੱਗਦੇ ਪਿੰਡ ਭਲਾਣ ਵਿੱਚ ਮਾਈਨਿੰਗ ਨੂੰ ਲੈ ਕੇ ਪਿੰਡ ਵਾਸੀਆਂ ਦਾ ਧਰਨਾ ਇੱਕ ਵਾਰੀ ਫਿਰ ਮੁੜ ਤੋਂ ਸੜਕਾਂ 'ਤੇ ਆ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਮਾਈਨਿੰਗ ਪੱਕੇ ਤੌਰ 'ਤੇ ਬੰਦ ਨਹੀਂ ਹੁੰਦੀ, ਧਰਨਾ ਨਹੀਂ ਚੁੱਕਿਆ ਜਾਵੇਗਾ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸੁਆਂ ਨਦੀ ਵਿੱਚ ਧੜੱਲੇ ਨਾਲ ਡੀ ਸਿਲਟ ਦੇ ਨਾਂ 'ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਉੱਤੇ ਕੋਈ ਕਾਰਵਾਈ ਜਾਂ ਰੋਕ ਲੱਗਦੀ ਵਿਖਾਈ ਨਹੀਂ ਦੇ ਰਹੀ।
'ਡੀ ਸਿਲਟ ਦੇ ਨਾਂ 'ਤੇ ਨਾਜਾਇਜ਼ ਮਾਈਨਿੰਗ': ਸੈਂਕੜਾ ਟਿੱਪਰ ਦਰਜਨਾਂ ਵੱਡੀਆਂ ਮਸ਼ੀਨਾਂ ਦੇ ਨਾਲ ਮਾਈਨਿੰਗ ਹਾਲੇ ਵੀ ਜਾਰੀ ਹੈ। ਨੰਗਲ ਦੇ ਨਾਲ ਲੱਗਦੇ ਪਿੰਡ ਭਲਾਣ ਦਿ ਸਵਾਂ ਨਦੀ ਵਿੱਚ ਮਾਈਨਿੰਗ ਨੂੰ ਲੈ ਕੇ ਪਿੰਡ ਵਾਸੀ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਦੀ ਸੁਆਂ ਨਦੀ ਵਿੱਚ ਧੜੱਲੇ ਨਾਲ ਡੀ ਸਿਲਟ ਦੇ ਨਾਂ 'ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਪਿਛਲੇ ਇਕ ਹਫ਼ਤੇ ਤੋਂ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਪ੍ਰਸ਼ਾਸਨ ਨੂੰ ਵਾਰ ਵਾਰ ਕਿਹਾ ਜਾ ਰਿਹਾ ਹੈ ਕਿ ਇਲਾਕੇ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਿਆ ਜਾਵੇ।
ਪਿੰਡ ਵਾਸੀਆਂ ਵੱਲੋਂ ਪੱਕਾ ਧਰਨਾ: ਨਾਜਾਇਜ਼ ਮਾਈਨਿੰਗ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਪਿੰਡ ਭਲਾਣ ਦੀ ਮੁੱਖ ਸੜਕ 'ਤੇ ਧਰਨਾ ਲਗਾ ਦਿੱਤਾ ਤੇ ਹਿਮਾਚਲ ਤੇ ਚੰਡੀਗੜ੍ਹ ਆਉਣ ਵਾਲੀ ਟ੍ਰੈਫਿਕ ਨੂੰ ਰੋਕਿਆ। ਸੜਕ 'ਤੇ ਬੈਠੇ ਪਿੰਡ ਵਾਸੀਆਂ ਦੇ ਵੱਲੋਂ ਧਰਨਾ ਹਾਲੇ ਵੀ ਜਾਰੀ ਹੈ। ਧਰਨੇ ਵਿੱਚ ਬੈਠੇ ਪਿੰਡ ਵਾਸੀਆਂ ਦੇ ਲਈ ਲੰਗਰ ਵੀ ਪਿੰਡ ਵਾਸੀਆਂ ਵਲੋਂ ਲਗਾਇਆ ਗਿਆ ਹੈ ਤੇ ਧਰਨੇ ਤੇ ਬੈਠੀਆਂ ਬੀਬੀਆਂ ਨੇ ਕੀਰਤਨ ਸ਼ੁਰੂ ਕਰ ਦਿੱਤਾ ਗਿਆ।