ਰੋਪੜ: ਯੂਥ ਕਾਂਗਰਸ ਰੋਪੜ ਦੇ ਸਮੂਹ ਵਰਕਰਾਂ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਰੋਪੜ ਦੇ ਨੌਜਵਾਨ ਅਤੇ ਲੀਡਰ ਵੱਡੀ ਗਿਣਤੀ ਵਿਚ ਮੌਜੂਦ ਰਹੇ।
ਯੂਥ ਕਾਂਗਰਸ ਨੇ ਰੋਪੜ 'ਚ ਯੋਗੀ ਦਾ ਪੁਤਲਾ ਫੂਕਿਆ - protest
ਯੂਥ ਕਾਂਗਰਸ ਰੋਪੜ ਦੇ ਸਮੂਹ ਵਰਕਰਾਂ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਾ ਪੁਤਲਾ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਰੋਪੜ ਦੇ ਨੌਜਵਾਨ ਅਤੇ ਲੀਡਰ ਵੱਡੀ ਗਿਣਤੀ ਵਿਚ ਮੌਜੂਦ ਰਹੇ।

ਇਹ ਵੀ ਪੜ੍ਹੋ: ਪ੍ਰਿਯੰਕਾ ਗਾਂਧੀ ਨੂੰ ਹਿਰਾਸਤ ਵਿਚ ਲਏ ਜਾਣ 'ਤੇ ਕਾਂਗਰਸੀ ਵਰਕਰਾਂ ਦਾ ਪ੍ਰਦਰਸ਼ਨ
ਯੂਥ ਕਾਂਗਰਸੀ ਆਗੂ ਸਰਬਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੋਨ ਬਦਰਾ ਦੇ ਉਬਾ ਪਿੰਡ ਦੇ ਆਦੀ ਵਾਸੀਆਂ ਨੂੰ ਬੀਜੇਪੀ ਦੇ ਸਰਪੰਚ ਯਗਿਆ ਦੱਤ ਨੇ 10 ਬੇਕਸੂਰ ਲੋਕਾਂ ਦੇ ਕਤਲ ਅਤੇ 25 ਲੋਕਾਂ ਨੂੰ ਜ਼ਖ਼ਮੀ ਕਰ ਉਨ੍ਹਾਂ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ। ਉਨ੍ਹਾਂ ਦਾ ਅਰੋਪ ਹੈ ਕਿ ਇਹ ਸਾਰਾ ਯੋਗੀ ਸਰਕਾਰ ਦੀ ਸ਼ਹਿ ਤੇ ਹੋਇਆ ਹੈ। ਇਸ ਦੇ ਰੋਸ ਵਜੋ ਸ਼ਨੀਵਾਰ ਨੂੰ ਰੋਪੜ ਦੇ ਬੇਲਾ ਚੌਂਕ ਵਿਚ ਬੀਜੇਪੀ ਦੀ ਯੋਗੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਪੁਤਲਾ ਫੂਕਿਆ ਗਿਆ।