ਰੋਪੜ: ਸਿਵਲ ਹਸਪਤਾਲ ਰੋਪੜ ’ਚ ਕੋਰੋਨਾ ਟੈਸਟ ਕਰਵਾਉਣ ਆਇਆ ਮੁਲਜ਼ਮ ਦੁਪਿਹਰ ਸਮੇਂ ਪੁਲਿਸ ਦੀ ਗ੍ਰਿਫ਼ਤ ਤੋਂ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਰੈਲੋਂ ਖੁਰਦ ਰੂਪਨਗਰ ਵਜੋਂ ਹੋਈ ਹੈ।
ਰੋਪੜ: ਕੋਰੋਨਾ ਟੈਸਟ ਕਰਵਾਉਣ ਆਇਆ ਮੁਲਜ਼ਮ ਫ਼ਰਾਰ - ਕੋਰੋਨਾ ਟੈਸਟ
ਸਿਵਲ ਹਸਪਤਾਲ ਰੋਪੜ ’ਚ ਕੋਰੋਨਾ ਟੈਸਟ ਕਰਵਾਉਣ ਆਇਆ ਮੁਲਜ਼ਮ ਦੁਪਿਹਰ ਸਮੇਂ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ। ਪੁਲਿਸ ਵਲੋਂ ਮੁਲਜ਼ਮ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
police custody in Ropar
ਜਾਣਕਾਰੀ ਦੇ ਅਨੁਸਾਰ ਸਿਟੀ ਪੁਲਿਸ ਵਲੋਂ ਉਕਤ ਮੁਲਜ਼ਮ ਸਮੇਤ ਇਕ ਹੋਰ ਵਿਅਕਤੀ ਨੂੰ 26 ਨਸ਼ੀਲੀ ਸ਼ੀਸ਼ੀਆਂ ਸਮੇਤ ਕਾਬੂ ਕੀਤਾ ਸੀ ਅਤੇ ਪੁਲਿਸ ਵੱਲੋਂ ਮੁਲਜ਼ਮ ਗੁਰਜੀਤ ਸਿੰਘ ਦਾ ਮੈਡੀਕਲ ਟੈਸਟ ਅਤੇ ਕੋਰੋਨਾ ਟੈਸਟ ਕਰਵਾਇਆ ਜਾਣਾ ਸੀ ਅਤੇ ਉਸ ਨੂੰ ਪੁਲਿਸ ਸਿਵਲ ਹਸਪਤਾਲ ਰੋਪੜ ਲੈ ਕੇ ਆਈ ਸੀ। ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਮੁਲਜ਼ਮ ਗੁਰਜੀਤ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
ਐਸਆਈ ਕ੍ਰਿਸ਼ਨ ਲਾਲ ਦੀ ਟੀਮ ਉਕਤ ਮੁਲਜ਼ਮ ਨੂੰ ਸਿਵਲ ਹਸਪਤਾਲ ਲੈ ਕੇ ਆਈ ਸੀ। ਥਾਣਾ ਸਿਟੀ ਦੇ ਇੰਚਾਰਜ ਰਾਜੀਵ ਚੌਧਰੀ ਨੇ ਦੱਸਿਆ ਕਿ ਸਿਟੀ ਪੁਲਿਸ ਨੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।