ਪੰਜਾਬ

punjab

ETV Bharat / state

ਰੂਪਨਗਰ: ਬੇਲਾ ਰੋਡ ਦੀ ਹਾਲਤ ਖਸਤਾ, ਰਾਹਗੀਰ ਬੇਹਾਲ - bad conditiopn of road in rupnagar

ਰੂਪਨਗਰ ਸ਼ਹਿਰ ਦੇ ਬੇਲਾ ਰੋਡ ਸੜਕ ਦਾ ਹਾਲ ਐਨਾ ਖਸਤਾ ਹੈ ਕਿ ਮੀਂਹ ਦੇ ਦਿਨਾਂ ਵਿੱਚ ਸੜਕ ਤੇ ਕਿਸੇ ਛੱਪੜ 'ਚ ਫਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਸਮਾਜ ਸੇਵੀਆਂ ਵੱਲੋਂ ਸੜਕ ਦੀ ਹਾਲਤ ਨੂੰ ਸੁਧਾਰਨ ਲਈ ਕਈ ਵਾਰ ਮੰਗ ਕੀਤੀ ਗਈ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।

Poor condition of rupnagar bela road irks residents
ਰੂਪਨਗਰ: ਬੇਲਾ ਰੋਡ ਦੀ ਹਾਲਤ ਖਸਤਾ, ਰਾਹਗੀਰ ਬੇਹਾਲ

By

Published : Jul 14, 2020, 4:03 AM IST

ਰੂਪਨਗਰ: ਸਰਕਾਰਾਂ ਸ਼ਹਿਰ ਦੇ ਵਿਕਾਸ ਅਤੇ ਬਨਿਆਦੀ ਢਾਂਚੇ ਨੂੰ ਉਸਾਰਨ ਦੇ ਕਿੰਨੇ ਵੀ ਦਾਅਵੇ ਕਰ ਲੈ ਪਰ ਸ਼ਹਿਰ ਦੇ ਬੇਲਾ ਰੋਡ ਸੜਕ ਇਨ੍ਹਾਂ ਦਾਵਿਆਂ ਨੂੰ ਮੂੰਹ ਚੜਾਉਂਦੀ ਹੈ। ਸੜਕ ਦਾ ਹਾਲ ਐਨਾ ਖਸਤਾ ਹੈ ਕਿ ਮੀਂਹ ਦੇ ਦਿਨਾਂ ਵਿੱਚ ਸੜਕ ਤੇ ਕਿਸੇ ਛੱਪੜ 'ਚ ਫਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਸਮਾਜ ਸੇਵੀਆਂ ਵੱਲੋਂ ਸੜਕ ਦੀ ਹਾਲਤ ਨੂੰ ਸੁਧਾਰਨ ਲਈ ਕਈ ਵਾਰ ਮੰਗ ਕੀਤੀ ਗਈ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਸਰਕਾਰ ਅਤੇ ਇਲਾਕੇ ਦੇ ਦਿੱਗਜ ਆਗੂਆਂ ਦਾ ਇਸ ਵੱਲ ਧਿਆਨ ਪਵੇ ਤਾਂ ਕੁਝ ਸਮਾਜ ਸੇਵੀ ਲੋਕਾਂ ਨੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਬੋਰਡ ਤੱਕ ਲਗਵਾ ਦਿੱਤੇ ਹਨ।

ਰੂਪਨਗਰ: ਬੇਲਾ ਰੋਡ ਦੀ ਹਾਲਤ ਖਸਤਾ, ਰਾਹਗੀਰ ਬੇਹਾਲ
ਇਹ ਸੜਕ ਸ੍ਰੀ ਚਮਕੌਰ ਸਾਹਿਬ ਅਤੇ ਲੁਧਿਆਣਾ ਦੇ ਨਾਲ ਜੁੜਦੀ ਹੈ ਪਰ ਰੂਪਨਗਰ ਤੋਂ ਲੈ ਕੇ ਬੁੱਢੇ ਭੋਰੇ ਤੱਕ ਇਸ ਸੜਕ ਦੀ ਹਾਲਤ ਇੰਨੀ ਖਸਤਾ ਹੈ ਕਿ ਇਸ ਵਿੱਚ ਵੱਡੇ-ਵੱਡੇ ਟੋਏ ਪਏ ਹੋਏ ਹਨ। ਇਸ ਸੜਕ 'ਤੇ ਇੰਨਾ ਪਾਣੀ ਖੜ੍ਹ ਜਾਂਦਾ ਹੈ ਕਿ ਸਮਝ ਨਹੀਂ ਆਉਂਦੀ ਕਿ ਸੜਕ ਇੱਥੇ ਆ ਜਾ ਕੋਈ ਇੱਥੇ ਕੋਈ ਪਾਣੀ ਦਾ ਤਾਲਾਬ ਹੈ। ਪਿਛਲੇ ਕਈ ਦਿਨਾਂ ਤੋਂ ਸਥਾਨਕ ਲੋਕ ਇੱਥੇ ਧਰਨੇ ਮੁਜ਼ਾਹਰੇ ਕਰਕੇ ਥੱਕ ਚੁੱਕੇ ਹਨ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।

ਹੁਣ ਕੁਝ ਸਥਾਨਕ ਸਮਾਜ ਸੇਵੀ ਸੰਸਥਾਵਾਂ ਨੇ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਕਾਂਗਰਸ ਦੇ ਦਿੱਗਜ ਆਗੂਆਂ ਦੇ ਪੋਸਟਰ ਵੀ ਲਵਾ ਦਿੱਤੇ ਹਨ। ਜਿਨ੍ਹਾਂ ਦੇ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਨ ਸਭਾ ਸਪੀਕਰ ਪੰਜਾਬ ਰਾਣਾ ਕੇਪੀ ਸਿੰਘ, ਸ੍ਰੀ ਆਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਅਤੇ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਅਮਰਜੀਤ ਸਿੰਘ ਸੰਦੋਆ ਸ਼ਾਮਲ ਹਨ। ਇਨ੍ਹਾਂ ਦੇ ਪੋਸਟਰ ਦੇ ਉੱਪਰ ਲਿਖਿਆ ਹੈ ਰੂਪਨਗਰ ਜ਼ਿਲ੍ਹੇ ਦੀਆਂ ਮੁੱਖ ਸ਼ਖ਼ਸੀਅਤਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰੋ।

ਈਟੀਵੀ ਭਾਰਤ ਦੀ ਟੀਮ ਨੇ ਇੱਥੋਂ ਗੁਜ਼ਰਨ ਵਾਲੇ ਰਾਹੀਗਰਾਂ ਨਾਲ ਗੱਲਬਾਤ ਕੀਤੀ ਤਾਂ ਸਾਰਿਆਂ ਨੇ ਹੀ ਕਿਹਾ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਅਸੀਂ ਇਸ ਸੜਕ ਦੀ ਇਸ ਹਾਲਤ ਤੋਂ ਕਿੰਨੇ ਦੁੱਖੀ ਹਾਂ। ਰੋਜ਼ਾਨਾ ਇੱਥੇ ਸੜਕੀ ਹਾਦਸੇ ਹੁੰਦੇ ਹਨ ਕਈਆਂ ਨੇ ਤਾਂ ਦੱਸਿਆ ਕਿ ਉਹ ਇੱਥੇ ਕਈ ਵਾਰ ਸੱਟ ਵੀ ਖਾ ਚੁੱਕੇ ਹਨ ਪਰ ਪ੍ਰਸ਼ਾਸਨ ਇਸ ਸੜਕ ਨੂੰ ਠੀਕ ਕਰਨ ਦੇ ਵਿੱਚ ਕੋਈ ਧਿਆਨ ਨਹੀਂ ਦੇ ਰਿਹਾ ।

ABOUT THE AUTHOR

...view details