ਰੂਪਨਗਰ: ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤੀ ਨਾਲੇ ਅਤੇ ਸੀਵਰੇਜ ਦਾ ਪਾਣੀ ਇਸ ਵਕਤ ਓਵਰਫਲੋਅ(Sewerage overflow) ਹੋ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਬਰਸਾਤੀ ਨਾਲਿਆਂ ਦੀ ਤਾਂ ਉਹ ਗੰਦਗੀ ਦੇ ਢੇਰਾਂ ਨਾਲ ਭਰੇ ਹੋਏ ਹਨ। ਇਨ੍ਹਾਂ ਵਿੱਚ ਮੁੱਖ ਤੌਰ ਤੇ ਹਵੇਲੀ ਦਾ ਇਲਾਕਾ, ਮਲੌਤ ਲਗਾਉਣੀ ਤੋਂ ਕੁਝ ਇਲਾਕਾ ਅਤੇ ਸ਼ਹਿਰ ਦੇ ਨੀਵੀਂ ਜਗ੍ਹਾ ‘ਤੇ ਵਸੇ ਹੋਏ ਇਲਾਕੇ ਸੀਵਰੇਜ ਦੇ ਪਾਣੀ ਦੇ ਓਵਰਫਲੋਅ(Sewerage overflow) ਹੋਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹਨ।ਜਿਸ ਕਰਕੇ ਪ੍ਰਸ਼ਾਸਨ ਦੇ ਬੰਦੋਬਸਤ ਦਰੁਸਤ ਨਜ਼ਰ ਨਹੀਂ ਆ ਰਹੇ।
ਰੂਪਨਗਰ ਚ ਫੈਲੀ ਗੰਦਗੀ ਨੇ ਪ੍ਰਸ਼ਾਸਨ ਦੇ ਦਾਅਵਿਆਂ ਤੇ ਖੜ੍ਹੇ ਕੀਤੇ ਵੱਡੇ ਸਵਾਲ ਸੀਵਰੇਜ ਦਾ ਹਾਲ ਤਾਂ ਇਹ ਹੋ ਚੁੱਕਿਆ ਹੈ ਕਿ ਸ਼ਹਿਰ ਦੇ ਵਿਚ ਸੀਵਰੇਜ ਦਾ ਪਾਣੀ ਸੜਕਾਂ ਦੇ ਉੱਤੇ ਨਜ਼ਰ ਆ ਰਿਹਾ ਹੈ ਅਤੇ ਬਾਜ਼ਾਰ ਦੇ ਵਿੱਚ ਹਾਲਤ ਤਰਸਯੋਗ ਬਣੀ ਹੋਈ ਹੈ। ਜੇਕਰ ਇਸ ਹਾਲਾਤ ਦੇ ਵਿੱਚ ਲਗਾਤਾਰ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਤਾਂ ਸ਼ਹਿਰ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰੋਪੜ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਸਫਾਈ ਕਰਮਚਾਰੀਆਂ ਦੀ ਹੜਤਾਲ ਤੇ ਜਾਣ ਦੇ ਨਾਲ ਆਉਣ ਵਾਲੇ ਮੌਸਮ ਜੋ ਕਿ ਬਰਸਾਤ ਦਾ ਹੈ ਨਾਲੀਆਂ ਅਤੇ ਨਾਲਿਆਂ ਦੀ ਸਫਾਈ ਵੀ ਨਹੀਂ ਹੋਈ ਹੈ ਜਿਸ ਕਾਰਨ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਵੱਡੀ ਪਰੇਸ਼ਾਨੀ ਖੜ੍ਹੀ ਹੋ ਸਕਦੀ ਹੈ। ਜਦੋਂ ਇਸ ਸਮੱਸਿਆ ਦੇ ਹੱਲ ਦੇ ਲਈ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਫਿਲਹਾਲ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ ਜਿਸ ਕਰਕੇ ਬਰਸਾਤੀ ਨਾਲਿਆਂ ਦੀ ਸਫਾਈ ਨਹੀਂ ਹੋਈ ਹੈ।ਜਿਸ ਕਾਰਨ ਸਥਾਨਕ ਵਾਸੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਲਈ ਮਜ਼ਬੂਰ ਹਨ ।ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੇ ਸਵਾਲ ਖੜ੍ਹੇ ਕਰਦਿਆਂ ਪੁਖਤਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਇਸ ਸਮੱਸਿਆ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ 'ਚ ਸਰਕਾਰ ਪ੍ਰਤੀ ਰੋਸ