ਪੰਜਾਬ

punjab

ETV Bharat / state

ਕੋੋਰੋਨਾ ਨਾਲ ਨਜਿੱਠਣ ਲਈ ਸਿਆਸੀ ਪਾਰਟੀਆਂ ਹੋਣ ਇਕੱਠੀਆਂ-ਜਗਮੀਤ ਬਰਾੜ - ਕਾਂਗਰਸ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਬਰਾੜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਪਹੁੰਚੇ।ਇਸ ਦੌਰਾਨ ਉਨ੍ਹਾਂ ਵਲੋਂ ਕਿਸਾਨੀ ਮੁੱਦੇ ਤੋਂ ਇਲਾਵਾ ਕੋਰੋਨਾ ਨੂੰ ਲੈਕੇ ਸੂਬਾ ਸਰਕਾਰ ਨੂੰ ਨਸੀਹਤ ਦਿੱਤੀ ਕਿ ਇਸ ਮੌਕੇ ਇੱਕ ਦੂਜੇ ਦੀ ਨੁਕਤਾਚੀਨੀ ਕਰਨ ਦੀ ਬਜਾਇ ਇੱਕ ਮੁੱਠ ਹੋ ਕੇ ਕੋਰੋਨਾ ਨੂੰ ਖਤਮ ਕਰਨ ਦਾ ਸਮਾਂ ਹੈ।

ਕੋੋਰੋਨਾ ਨਾਲ ਨਜਿੱਠਣ ਲਈ ਸਿਆਸੀ ਪਾਰਟੀਆਂ ਹੋਣ ਇਕੱਠੀਆਂ-ਜਗਮੀਤ ਬਰਾੜ
ਕੋੋਰੋਨਾ ਨਾਲ ਨਜਿੱਠਣ ਲਈ ਸਿਆਸੀ ਪਾਰਟੀਆਂ ਹੋਣ ਇਕੱਠੀਆਂ-ਜਗਮੀਤ ਬਰਾੜ

By

Published : May 23, 2021, 7:36 PM IST

ਸ੍ਰੀ ਅਨੰਦਪੁਰ ਸਾਹਿਬ::ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਰਬੱਤ ਦੇ ਭਲੇ ਦੇ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰਖਵਾਏ ਗਏ ਸਨ ਤੇ ਅੱਜ ਉਨ੍ਹਾਂ ਦੇ ਭੋਗ ਪਾਏ ਗਏ ਨੇ ਤੇ ਇਸ ਮੌਕੇ ਉਹ ਗੁਰੂ ਘਰ ਵਿਚ ਨਤਮਸਤਕ ਹੋਏ ਹਨ ।

ਕੋੋਰੋਨਾ ਨਾਲ ਨਜਿੱਠਣ ਲਈ ਸਿਆਸੀ ਪਾਰਟੀਆਂ ਹੋਣ ਇਕੱਠੀਆਂ-ਜਗਮੀਤ ਬਰਾੜ
ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਸਮਾਂ ਨਹੀਂ ਹੈ ਕਿ ਉਹ ਕਿਸੇ ਦੀ ਨੁਕਤਾਚੀਨੀ ਕਰਨ ਪ੍ਰੰਤੂ ਜਿਸ ਤਰੀਕੇ ਦੇ ਨਾਲ ਕੋਰੋਨਾ ਮਾਹਾਮਾਰੀ ਦੇ ਦੌਰਾਨ ਕੁਝ ਲੋਕਾਂ ਵੱਲੋਂ ਇਸ ਨੂੰ ਕਮਰਸ਼ਲ ਐਕਟੀਵਿਟੀ ਵਜੋਂ ਪੈਸੇ ਕਮਾਉਣ ਦਾ ਸਾਧਨ ਬਣਾਇਆ ਗਿਆ ਹੈ ਉਹ ਅਤਿ ਨਿੰਦਣਯੋਗ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਸਾਰੇ ਇਕੱਠੇ ਹੋ ਕੇ ਕੋਰੋਨਾ ਕਾਲ ਦੇ ਵਿੱਚ ਲੋਕਾਂ ਦੀ ਸੇਵਾ ਕਰੀਏ।

ਅਕਾਲੀ ਆਗੂ ਜਗਮੀਤ ਸਿੰਘ ਬਰਾੜ ਨੇ ਕਾਂਗਰਸ ਪਾਰਟੀ ਦੇ ਅੰਦਰ ਮਤੇ ਕਾਟੋ ਕਲੇਸ਼ ਤੇ ਬਾਰੇ ਕਿਹਾ ਕਿ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਉਹ ਇਸ ਸਬੰਧੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪ੍ਰੰਤੂ ਕੋਰੂਨਾ ਕਾਲ ਦੇ ਦੌਰਾਨ ਜਦੋਂ ਲੋਕਾਂ ਦੇ ਉੱਤੇ ਭੀੜ ਪਈ ਹੈ ਅਜਿਹੇ ਵਿਚ ਕਾਂਗਰਸ ਪਾਰਟੀ ਦੇ ਅੰਦਰੂਨੀ ਕਾਟੋ ਕਲੇਸ਼ ਦੇ ਨਾਲ ਜਨਤਾ ਦਾ ਨੁਕਸਾਨ ਜ਼ਰੂਰ ਹੋ ਰਿਹਾ ਹੈ ਤੇ ਜਨਤਾ ਦੇ ਵਿੱਚ ਨਿਰਾਸ਼ਤਾ ਤੇ ਨਾਰਾਜ਼ਗੀ ਜ਼ਰੂਰ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ ਵਿਚ ਬੋਲਦਿਆਂ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਮਾਮਲੇ ਵਿਚ ਕੋਈ ਵੱਡੇ ਤੋਂ ਵੱਡਾ ਦੋਸ਼ੀ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ।

ਭਾਰਤੀ ਜਨਤਾ ਪਾਰਟੀ ਬਾਰੇ 22 ਦੀਆਂ ਚੋਣਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਬੋਲਦਿਆਂ ਜਗਮੀਤ ਬਰਾੜ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਚਲਦਿਆਂ ਭਾਜਪਾ ਨੂੰ ਦੋ ਹਜਾਰ ਬਾਈ ਦੀਆਂ ਚੋਣਾਂ ਵਿੱਚ ਵੀ ਵੱਡਾ ਨੁਕਸਾਨ ਭੁਗਤਣਾ ਪਵੇਗਾ।

ਇਹ ਵੀ ਪੜੋ:ਰਾਕੇਸ਼ ਟਿਕੈਤ ਨੇ ਦਿੱਤਾ ਨਵਾਂ ਨਾਅਰਾ, 'ਜਿਊਂਦਾ ਹੈ ਤਾਂ ਦਿੱਲੀ ਆਜਾ'

ABOUT THE AUTHOR

...view details