ਰੋਪੜ:ਜ਼ਿਲ੍ਹੇ ਦੇ ਪਿੰਡ ਸੈਫਲਪੁਰ ਅੰਦਰ ਸਿਵਲ ਕੱਪੜਿਆਂ ਵਿੱਚ ਗਈ ਪੁਲਿਸ ਜਦੋਂ ਇੱਕ ਘਰ ਵਿੱਚ ਵੜ ਗਈ ਤਾਂ ਹੰਗਾਮਾ ਖੜ੍ਹਾ (Uproar over Ropar police action) ਹੋ ਗਿਆ। ਪਿੰਡ ਵਾਸੀਆਂ ਨੇ ਪੁਲਿਸ ਮੁਲਾਜ਼ਮ ਨੂੰ ਉਸ ਘਰ ਦੇ ਅੰਦਰ ਹੀ ਬੰਦ ਕਰ ਲਿਆ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਪੁੱਜਣ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਬਾਹਰ ਕੱਢਿਆ ਗਿਆ। ਕਿਸਾਨ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਦੇ ਕੱਪੜਿਆਂ ਵਿੱਚ ਬਿਨਾਂ ਪੁੱਛੇ ਪੁਲਿਸ ਮੁਲਜ਼ਮ ਉਨਾਂ ਦੇ ਘਰ ਵਿੱਚ ਵੜ ਗਿਆ ਤਾਂ ਜਦੋਂ ਉਨ੍ਹਾਂ ਵੱਲੋਂ ਕਾਰਨ ਪੁੱਛਿਆ ਗਿਆ ਤਾਂ ਮੁਲਾਜ਼ਮ ਨੇ ਚਿੱਟੇ ਦਾ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ। ਜਿਸ ਦੇ ਕਾਰਨ ਮਾਮਲਾ ਹੋਰ ਗਰਮਾ ਗਿਆ।
ਮੁਲਜ਼ਮ ਦੀ ਭਾਲ ਵਿੱਚ ਘਰ ਅੰਦਰ ਦਾਖਿਲ ਹੋਈ ਪੁਲਿਸ: ਸੀਨੀਅਰ ਅਧਿਕਾਰੀ ਪੁਲਿਸ ਮੁਲਾਜ਼ਮ ਨੂੰ ਘਰ ਵਿੱਚ ਡੱਕਣ ਦੀ ਸੂਚਨਾ ਮਿਲਦਿਆਂ ਹੀ ਹੋਰ ਅਧਿਕਾਰੀਆਂ ਨਾਲ ਮੌਕੇ ਉੱਤੇ ਪੁੱਜੇ। ਇਸ ਤੋਂ ਬਾਅਦ ਸਥਾਨਕ ਡੀਐੱਸਪੀ ਨੇ ਮਾਮਲੇ ਨੂੰ ਹੱਲ ਕਰਾਉਣ ਦੀ ਕੀਤੀ ਕੋਸ਼ਿਸ਼। ਉਨ੍ਹਾਂ ਸਾਰੇ ਮਾਮਲੇ ਦੀ ਤਫ਼ਤੀਸ਼ ਕਰਨ ਤੋਂ ਬਾਅਦ ਕਿਹਾ ਕਿ ਪੁਲਿਸ ਟੀਮ ਕਿਸੇ ਮੁਲਜ਼ਮ ਦੀ ਭਾਲ ਵਿੱਚ ਸੀ ਅਤੇ ਗਲਤੀ ਨਾਲ ਇਸ ਘਰ ਵਿੱਚ ਵੜ ਗਈ। ਦੂਜੇ ਪਾਸੇ ਅਖਾੜਾ ਚਲਾ ਰਹੇ ਰਿੰਕੂ ਪਹਿਲਵਾਨ ਨੇ ਕਿਹਾ ਕਿ ਇੱਕ ਪੁਲਿਸ ਮੁਲਾਜ਼ਮ ਕੁੱਝ ਦਿਨ ਪਹਿਲਾਂ ਉਨ੍ਹਾਂ ਕੋਲੋਂ ਪੈਸਿਆ ਦੀ ਮੰਗ ਕਰ ਰਿਹਾ ਸੀ ਅਤੇ ਉਨ੍ਹਾਂ ਵੱਲੋਂ ਪੇਸੇ ਨਹੀਂ ਦਿੱਤੇ ਗਏ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਪੁਲਿਸ ਮੁਲਾਜ਼ਮ ਨੇ ਇਹ ਕਾਰਵਾਈ ਕਰਵਾਈ ਹੈ।
- BKU Dakaunda Protest In Barnala: ਬੀਕੇਯੂ ਡਕੌਂਦਾ ਵੱਲੋਂ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ 'ਆਪ' ਤੇ ਬੀਜੇਪੀ ਮੰਤਰੀਆਂ ਦੇ ਘਰਾਂ ਅੱਗੇ ਧਰਨਾ
- Harsimrat Kaur Badal's Statement on Govt: 'ਅਕਾਲੀ ਦਲ ਹੀ ਲਿਆ ਸਕਦੀ ਹੈ ਪੰਜਾਬ 'ਚ ਸ਼ਾਂਤੀ', ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਬਿਆਨ
- Khalistan voting: ਕਿਸਦਾ ਰਾਜਸੀ ਕਤਲ ਕਰਨ ਦੀ ਧਮਕੀ ਦੇ ਰਿਹਾ ਗੁਰਪਤਵੰਤ ਸਿੰਘ ਪੰਨੂ? ਹੁਣ ਦਿੱਲੀ ਨੂੰ ਖਾਲਿਸਤਾਨ ਬਣਾਉਣ ਦਾ ਐਲਾਨ, ਪੜ੍ਹੋ ਪੂਰੀ ਖ਼ਬਰ...