ਰੂਪਨਗਰ:ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਛੇੜੀ ਹੋਈ ਮੁਹਿੰਮ ਦੇ ਤਹਿਤ ਅੱਜ 6 ਅਕਤੂਬਰ ਨੂੰ ਨੂਰਪੁਰਬੇਦੀ ਪੁੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੰਟਰਸਟੇਟ ਨਸ਼ਾ ਤਸਕਰੀ ਕਰਨ ਵਾਲੇ ਇਕ ਗਰੋਹ ਦੇ 3 ਆਰੋਪੀ ਪੁਲਿਸ ਦੇ ਅੜਿੱਕੇ ਚੜ੍ਹ ਗਏ। drug smuggling gang. arrested
ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੂਰਪੁਰਬੇਦੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਲੰਬੇ ਸਮੇਂ ਤੋਂ ਇਹ ਆਰੋਪੀ ਸਰਬਜੀਤ ਸਿੰਘ ਪੁੱਤਰ ਬਾਲੂ ਰਾਮ ਪਿੰਡ ਰਾਮਪੁਰ ਕਲਾਂ, ਬਲਵੀਰ ਚੰਦ ਉਰਫ਼ ਬੀਰਾ ਪੁੱਤਰ ਸੰਤ ਰਾਮ ਪਿੰਡ ਟਿੱਬਾ ਨੰਗਲ, ਬਲਵਿੰਦਰ ਕੁਮਾਰ ਪੁੱਤਰ ਗੁਰਮੇਲ ਚੰਦ ਪਿੰਡ ਬਾਲੇਵਾਲ ਜੰਮੂ ਕਸ਼ਮੀਰ ਸਟੇਟ ਤੋਂ ਭੁੱਕੀ ਚੂਰਾ ਪੋਸਤ ਲਿਆ ਕੇ ਜ਼ਿਲ੍ਹਾ ਰੂਪਨਗਰ ਸਹਿਤ ਵੱਖ ਵੱਖ ਸਥਾਨਾਂ ਦੇ ਵਿਚ ਸਮੱਗਲਿੰਗ ਕਰ ਰਹੇ ਸੀ। drug smuggling gang arrested.
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਨੂਰਪੁਰਬੇਦੀ ਗੜ੍ਹਸ਼ੰਕਰ ਮੁੱਖ ਮਾਰਗ ਤੇ ਪੈਂਦੇ ਪਿੰਡ ਹੀਰਪੁਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਜਿੱਥੇ ਪੁਲਿਸ ਵਿਭਾਗ ਦੇ ਕਰਮਚਾਰੀ ਰਣਜੀਤ ਸਿੰਘ ਸੁਖਵਿੰਦਰ ਸਿੰਘ ਇਤਿਆਦਿ ਤੈਨਾਤ ਸਨ। ਇੱਥੇ ਜਾਂਚ ਪੜਤਾਲ ਦੌਰਾਨ ਪੁਲਿਸ ਵੱਲੋਂ ਇਕ ਗੱਡੀ ਟਰੈਕਸ ਵ੍ਹਾਈਟ ਰੰਗ ਨੰਬਰ PB 12 L 7857 ਨੂੰ ਜਾਂਚ ਲਈ ਰੋਕਿਆ ਗਿਆ। ਜਿਸ ਵਿੱਚੋਂ ਤਲਾਸ਼ੀ ਦੌਰਾਨ ਪੁਲਿਸ ਨੂੰ ਇਕ ਕੁਇੰਟਲ 5 ਸੌ ਗ੍ਰਾਮ ਚੂਰਾ ਪੋਸਤ ਭੁੱਕੀ ਬਰਾਮਦ ਹੋਈ। ਪੁਲਿਸ ਨੇ ਤਿੰਨਾਂ ਆਰੋਪੀਆਂ ਦੇ ਖਿਲਾਫ NDPC ਐਕਟ ਦੀ ਧਾਰਾ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।