ਰੂਪਨਗਰ: ਤਿੰਨ ਖੇਤੀ ਕਾਨੂੰਨਾਂ ਵਿਰੁੱਧ ਰੋਪੜ ਦੇ ਕਿਸਾਨਾਂ ਨੇ ਅੱਜ ਚੰਡੀਗੜ੍ਹ ਰੋਪੜ ਮਾਰਗ ਉੱਤੇ ਸਥਿਤ ਟੋਲ ਪਲਾਜ਼ਾ ਉੱਤੇ ਜਾਮ ਲਗਾ ਕੇ ਸਾਰੀ ਟ੍ਰੈਫਿਕ ਰੋਕ ਦਿੱਤਾ ਹੈ। ਤਾਂ ਜੋ ਕੇਂਦਰ ਸਰਕਾਰ ਤੱਕ ਖੇਤੀ ਕਾਨੂੰਨ ਵਿਰੁੱਧ ਆਵਾਜ਼ ਪਹੁੰਚਾਈ ਜਾ ਸਕੇ ਪਰ ਰੋਪੜ ਦੇ ਐੱਸਐੱਸਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਟ੍ਰੈਫਿਕ ਪੁਲਿਸ ਨੇ ਹਿਮਾਚਲ ਪ੍ਰਦੇਸ਼, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਤੋਂ ਆਉਣ ਵਾਲੀ ਨੈਸ਼ਨਲ ਹਾਈਵੇ 21 ਦੀ ਸਾਰੀ ਟ੍ਰੈਫਿਕ ਦਾ ਰੂਟ ਬਦਲ ਦਿੱਤਾ ਹੈ ਤਾਂ ਜੋ ਟ੍ਰੈਫਿਕ ਜਮਾ ਨਾ ਲੱਗਾ ਸਕੇ।
ਨੈਸ਼ਨਲ ਹਾਈਵੇ 21 ਦੀ ਟ੍ਰੈਫਿਕ ਨੂੰ ਪੁਲਿਸ ਨੇ ਕੀਤਾ ਡਾਇਵਰਟ
ਤਿੰਨ ਖੇਤੀ ਕਾਨੂੰਨਾਂ ਵਿਰੁੱਧ ਰੋਪੜ ਦੇ ਕਿਸਾਨਾਂ ਨੇ ਅੱਜ ਚੰਡੀਗੜ੍ਹ ਰੋਪੜ ਮਾਰਗ ਉੱਤੇ ਸਥਿਤ ਟੋਲ ਪਲਾਜ਼ਾ ਉੱਤੇ ਜਾਮ ਲਗਾ ਕੇ ਸਾਰੀ ਟ੍ਰੈਫਿਕ ਰੋਕ ਦਿੱਤਾ ਹੈ। ਤਾਂ ਜੋ ਕੇਂਦਰ ਸਰਕਾਰ ਤੱਕ ਖੇਤੀ ਕਾਨੂੰਨ ਵਿਰੁੱਧ ਆਵਾਜ਼ ਪਹੁੰਚਾਈ ਜਾ ਸਕੇ ਪਰ ਰੋਪੜ ਦੇ ਐੱਸਐੱਸਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਟ੍ਰੈਫਿਕ ਪੁਲਿਸ ਨੇ ਹਿਮਾਚਲ ਪ੍ਰਦੇਸ਼, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਤੋਂ ਆਉਣ ਵਾਲੀ ਨੈਸ਼ਨਲ ਹਾਈਵੇ 21 ਦੀ ਸਾਰੀ ਟ੍ਰੈਫਿਕ ਦਾ ਰੂਟ ਬਦਲ ਦਿੱਤਾ ਹੈ
ਟੈਫਿਕ ਪੁਲਿਸ ਦੇ ਘਨਸ਼ਾਮ ਸਿੰਘ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੋਪੜ ਦੇ ਕਿਸਾਨਾਂ ਨੇ ਜਿੱਥੇ ਟੋਲ ਪਲਾਜ਼ਾ ਉੱਤੇ ਜਾਮ ਲਾ ਕੇ ਟਰੈਫ਼ਿਕ ਨੂੰ ਜਾਮ ਕਰ ਦਿੱਤਾ ਸੀ ਉਥੇ ਹੀ ਰੋਪੜ ਪੁਲਿਸ ਨੇ ਇਸ ਮਾਰਗ ਉੱਤੇ ਆ ਰਹੀ ਹਿਮਾਚਲ ਪ੍ਰਦੇਸ਼, ਅੰਮ੍ਰਿਤਸਰ ਅਤੇ ਜਲੰਧਰ ਦੀ ਸਾਰੀ ਟ੍ਰੈਫਿਕ ਦਾ ਰੂਟ ਬਦਲ ਦਿੱਤਾ ਹੈ ਤਾਂ ਜੋ ਇਸ ਮਾਰਗ ਉੱਤੇ ਆ ਰਹੇ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ।
ਉਨ੍ਹਾਂ ਕਿਹਾ ਕਿ ਰੋਪੜ ਪੁਲਿਸ ਲਾਈਨ ਤੋਂ ਡਾਇਵਰਟ ਕਰ ਮੋਰਿੰਡਾ ਕਾਈਨੌਰ ਤੋਂ ਚੰਡੀਗੜ੍ਹ ਲੁਧਿਆਣਾ ਨੂੰ ਬਾਈਪਾਸ ਕਰ ਦਿੱਤਾ ਹੈ ਤਾਂ ਜੋ ਇਸ ਮਾਰਗ ਉੱਤੇ ਚੱਲਣ ਵਾਲੇ ਕਿਸੇ ਵੀ ਯਾਤਰੀ ਬੱਸ ਚਾਲਕ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਇਸੀ ਤਰ੍ਹਾਂ ਲੁਧਿਆਣਾ ਅਤੇ ਚੰਡੀਗੜ੍ਹ ਤੋਂ ਰੋਪੜ ਵੱਲ ਨੂੰ ਆ ਰਹੀ ਟ੍ਰੈਫਿਕ ਨੂੰ ਵੀ ਇਸੇ ਰਸਤੇ ਤੇ ਡਾਇਵਰਟ ਕਰ ਦਿੱਤਾ ਗਿਆ ਹੈ।