ਰੂਪਨਗਰ: ਪੁਲਿਸ ਨੇ ਪੱਤਰਕਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਿੰਦਰ ਸਿੰਘ, ਪੀਪੀਐਸ, ਕਪਤਾਨ ਪੁਲਿਸ (ਡਿਟੇਕਟਿਵ) ਅਤੇ ਸਤੀਸ਼ ਕੁਮਾਰ, ਪੀਪੀਐਸ, ਉਪ-ਕਪਤਾਨ ਪੁਲਿਸ ਰੂਪਨਗਰ ਦੀ ਅਗਵਾਈ ਹੇਠ ਇੰਚਾਰਜ਼ ਸਪੈਸ਼ਲ ਬਰਾਂਚ ਅਤੇ ਪੁਲਿਸ ਪਾਰਟੀ ਨੇ ਚੋਰੀ ਕਰਨ ਵਾਲੇ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਇਨ੍ਹਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਗੁਪਤਾ ਸੁਚਨਾ ਦੇ ਆਧਾਰ 'ਤੇ ਟੀ-ਪੁਆਇੰਟ ਬਹਿਰਾਮਪੁਰ ਜਿਮੀਦਾਰਾ ਨਜ਼ਦੀਕ ਦੋਰਾਨੇ ਨਾਕਾਬੰਦੀ ਦੌਰਾਨ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਪੁਛਗਿੱਛ ਦੌਰਾਨ 1 ਬੁਲਟ ਮੋਟਰਸਾਇਕਲ, 2 ਐਕਟੀਵਾ ਅਤੇ 6 ਸਪਲੈਂਡਰ ਮੋਟਰਸਾਇਕਲ ਬ੍ਰਾਮਦ ਕੀਤੇ ਗਏ ਹਨ।