ਰੂਪਨਗਰ: ਪੰਜਾਬ ਸਰਕਾਰ ਦੇ ਪੇਂਡੂ ਪੰਚਾਇਤ ਮੰਤਰੀ ਵੱਲੋਂ ਸ਼ਾਮਲਾਟ ਜ਼ਮੀਨਾਂ 'ਤੇ ਕਬਜ਼ੇ ਨੂੰ ਲੈ ਕੇ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੇ ਤਹਿਤ ਅੱਜ ਨੰਗਲ ਦੇ ਨਾਲ ਲੱਗਦੇ ਪਿੰਡ ਮਾਣਕਪੁਰ ਤਹਿਸੀਲਦਾਰ ਨੰਗਲ ਬੀਡੀਪੀਓ ਅਨੰਦਪੁਰ ਸਾਹਿਬ, ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਹੇਠਲੇ ਮਾਣਕਪੁਰ ਵਿੱਚ ਕੁੱਲ ਨਾਜਾਇਜ਼ ਕਬਜ਼ਾ 34 ਕਨਾਲ ਰਕਬਾ ਬਣਦਾ ਹੈ। ਜਿਸ ਵਿੱਚੋਂ 8.5 ਏਕੜ ਜ਼ਮੀਨ ਦਾ ਨਾਜਾਇਜ਼ ਕਬਜ਼ਾ ਹਟਾਇਆ ਗਿਆ ਇਸ ਵਿਚੋਂ 5 ਏਕੜ ਰਕਬਾ ਪ੍ਰਸ਼ਾਸਨ ਵੱਲੋਂ ਪੰਚਾਇਤ ਦੇ ਸਪੁਰਦ ਕਰ ਦਿੱਤਾ ਗਿਆ ਹੈ।
ਅਨੰਦਪੁਰ ਸਾਹਿਬ ਤੋਂ ਬੀਡੀਪੀਓ ਚੰਦ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਦੇ ਪੇਂਡੂ ਪੰਚਾਇਤ ਮੰਤਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਦੇ 'ਚ ਅਲੱਗ ਅਲੱਗ ਪਿੰਡਾਂ 'ਚ ਸ਼ਾਮਲਾਟ ਜ਼ਮੀਨਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ। ਉਸ ਮੁਹਿੰਮ ਦੇ ਪਹਿਲਾ ਬੇਦੀ ਅੱਜ ਮਾਣਕ ਹੇਠਲੇ ਮਾਣਕਪੁਰ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਪਿੰਡਾਂ ਦੇ ਸਰਪੰਚਾਂ ਦੇ ਸਹਿਯੋਗ ਨਾਲ ਪਿੰਡ ਹੇਠਲੇ ਮਾਣਕਪੁਰ ਵਿੱਚ 34 ਕਨਾਲ ਰਕਬਾ ਪਿੰਡ ਦੀ ਪੰਚਾਇਤ ਨੂੰ ਦੇ ਸਪੁਰਦ ਕੀਤਾ ਗਿਆ। ਇਸੇ ਤਰ੍ਹਾਂ ਇਹ ਮੁਹਿੰਮ ਜਾਰੀ ਰਹੇਗੀ ਇਸੇ ਮੁਹਿੰਮ ਦੇ ਬਲਾਕ ਦੀਆਂ ਸਮੂਹ ਨਗਰ ਪੰਚਾਇਤਾਂ ਦੀਆਂ ਸ਼ਾਮਲਾਟ ਜ਼ਮੀਨਾਂ ਵੀ ਪ੍ਰਸ਼ਾਸਨ ਵਲੋਂ ਖਾਲੀ ਕਰਵਾਈਆਂ ਜਾਣਗੀਆਂ।
ਰੂਪਨਗਰ 'ਚ ਪੁਲਿਸ ਤੇ ਬੀਡੀਪੀਓ ਨੇ ਮਿਲ ਕੇ 8.5 ਏਕੜ ਜ਼ਮੀਨ ਤੋਂ ਛੁਡਵਾਏ ਨਜ਼ਾਇਜ਼ ਕਬਜ਼ੇ, ਲੋਕਾਂ ਨੇ ਕੀਤਾ ਵਿਰੋਧ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨੇ ਇਸ ਸੰਬੰਧ ਵਿਚ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਪੇਂਡੂ ਪੰਚਾਇਤ ਮੰਤਰੀ ਦੇ ਨਾਲ ਉਨ੍ਹਾਂ ਦੀ ਮੀਟਿੰਗ ਹੋਈ ਸੀ 'ਤੇ ਇਹ ਫ਼ੈਸਲਾ ਹੋਇਆ ਸੀ ਕਿ 30 ਜੂਨ ਤੱਕ ਕਬਜ਼ੇ ਛੁਡਵਾਣੇ ਹਨ ਉਹ ਟਾਲੇ ਜਾਣ 'ਤੇ ਨਾਲ ਹੀ ਇਹ ਫ਼ੈਸਲਾ ਹੋਇਆ ਸੀ ਕਿ ਰਿਹਾਇਸ਼ੀ ਇਲਾਕਿਆਂ ਅਤੇ ਜਿਹੜੇ ਕਬਜ਼ੇ ਹੋਏ ਹਨ ਉਨ੍ਹਾਂ ਨੂੰ ਨਾਂ ਛੱਡਿਆ ਜਾਵੇ। ਜੇਕਰ ਪਿੰਡ ਦੇ ਵਿੱਚ ਕੋਈ ਖਾਲੀ ਜ਼ਮੀਨ 'ਤੇ ਕਿਸੇ ਦਾ ਕਬਜ਼ਾ ਹੈ ਤਾਂ ਉਹ ਕਬਜ਼ਾ ਪ੍ਰਸ਼ਾਸਨ ਲੈ ਸਕਦਾ ਹੈ ਇਸ ਦੇ ਸਾਨੂੰ ਕੋਈ ਇਤਰਾਜ਼ ਨਹੀਂ ਹੈ।
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਕੀਤਾ ਉਨ੍ਹਾਂ ਨੇ ਕਿਹਾ ਕਿ ਇਹ ਪ੍ਰਸ਼ਾਸਨ ਵੱਲੋਂ ਜਿਹੜੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਇਹ ਪਿੰਡ ਦੇ ਵਿਚ ਮੁਹਿੰਮ ਚਲਾਈ ਗਈ ਹੈ। ਉਸ ਦੇ ਉੱਪਰ ਸਰਕਾਰ ਗੌਰ ਕਰਦੇ ਹੋਏ ਇੱਕ ਇੱਕ ਦੋ ਏਕੜ ਦੇ ਜਿਹੜੇ ਮਾਲਕ ਹੈ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹੀ ਜਾਇਜ਼ ਰੇਟ 'ਤੇ ਇਕ ਨੰਬਰ ਤੇ ਕਬਜ਼ਾ ਦੇ ਦਿੱਤਾ ਜਾਵੇ। ਕਿਉਂਕਿ ਉਸ ਜ਼ਮੀਨ ਤੇ ਉਸ ਵਿਅਕਤੀ ਵੱਲੋਂ ਬਹੁਤ ਮਿਹਨਤ ਨਾਲ ਉਸ ਨੂੰ ਤਿਆਰ ਕੀਤਾ ਗਿਆ ਹੈ ਤੇ ਰਹਿਣਯੋਗ ਬਣਾਇਆ ਹੈ।
ਇਹ ਵੀ ਪੜ੍ਹੋ:-ਆਪ ਵਿਧਾਇਕ ਡਾ. ਬਲਬੀਰ ਸਿੰਘ ’ਤੇ ਲਟਕੀ ਸਜ਼ਾ ਦੀ ਤਲਵਾਰ, ਖੁਸ ਸਕਦੀ ਹੈ ਵਿਧਾਇਕੀ