ਰੂਪਨਗਰ: ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ। ਰੂਪਨਗਰ ਵਿੱਚ ਕਰਫਿਊ ਦੌਰਾਨ ਬੀਤੇ ਦਿਨ ਲੋਕ ਆਮ ਹੀ ਸੜਕਾਂ ਉੱਤੇ ਘੁੰਮ ਰਹੇ ਸੀ ਜਿਸ ਦੀ ਰਿਪੋਰਟ ਈਟੀਵੀ ਭਾਰਤ ਵੱਲੋਂ ਪ੍ਰਮੁੱਖਤਾ ਦੇ ਨਾਲ ਨਸ਼ਰ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਉਨ੍ਹਾਂ ਉੱਤੇ ਸ਼ਿਕੰਜਾ ਕੱਸਿਆ।
ਰੂਪਨਗਰ ਦੇ ਐਸਐਸਪੀ ਸਵਪਨ ਸ਼ਰਮਾ ਦੇ ਹੁਕਮਾਂ ਤੋਂ ਬਾਅਦ ਜੋ ਵੀ ਕਰਫਿਊ ਦੌਰਾਨ ਸ਼ਹਿਰ ਵਿੱਚ ਆਵਾਰਾ ਘੁੰਮ ਰਿਹਾ ਹੈ ਉਸ ਨੂੰ ਫੜ੍ਹ ਕੇ ਥਾਣੇ ਲੈ ਗਏ ਹਨ ਅਤੇ ਪੁਲਿਸ ਵੱਲੋਂ ਉਨ੍ਹਾਂ ਦੀ ਤਾੜਨਾ ਕੀਤੀ ਜਾ ਰਹੀ ਹੈ।