ਪੰਜਾਬ

punjab

ETV Bharat / state

ਹਾਦਸੇ ਨੂੰ ਖ਼ੁਦ ਸੱਦਾ ਦੇ ਰਹੇ ਸਤਲੁਜ ਦਰਿਆ ਪੁੱਲ 'ਤੇ ਘੁੰਮਣ ਆਏ ਲੋਕ - ropar

ਰੋਪੜ 'ਚ ਸਤਲੁਜ ਦਰਿਆ ਦੇ ਪੁੱਲ 'ਤੇ ਘੁੰਮਣ ਆਏ ਲੋਕ ਹਰ ਰੋਜ਼ ਕਿਸੇ ਨਾ ਕਿਸੇ ਅਣਸੁਖਾਵੀ ਨੂੰ ਆਪ ਸੱਦੇ ਦੇ ਰਹੇ ਹਨ ਅਤੇ ਪੁੱਲ 'ਤੇ ਚੜ੍ਹ ਕੇ ਸੈਲਫੀਆਂ ਲੈਂਦੇ ਹਨ।

ਸੈਲਫੀਆਂ ਲੈਂਦੇ ਬੱਚੇ

By

Published : Jun 30, 2019, 10:55 AM IST

ਰੋਪੜ: ਸਤਲੁਜ ਦਰਿਆ ਦੇ ਪੁੱਲ 'ਤੇ ਰੋਜ਼ਾਨਾ ਹੀ ਲੋਕ ਘੁੰਮਣ ਆਉਂਦੇ ਹਨ, ਕੋਈ ਆਪਣੇ ਪਰਿਵਾਰ ਤੇ ਕੋਈ ਆਪਣੇ ਛੋਟੇ-ਛੋਟੇ ਬੱਚਿਆਂ ਨਾਲ। ਘੁੰਮਣ ਆਏ ਲੋਕ ਪੁੱਲ ਦੇ ਬਨੇਰਿਆਂ 'ਤੇ ਬੈਠ ਕੇ ਸੈਲਫੀਆਂ ਲੈਂਦੇਂ ਹਨ ਅਤੇ ਖ਼ੁਦ ਹੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।

ਵੀਡੀਓ

ਈਟੀਵੀ ਭਾਰਤ ਦੀ ਟੀਮ ਨੇ ਇਨ੍ਹਾਂ ਲੋਕਾਂ ਤੋਂ ਜਦੋਂ ਇਸ ਲਾਪਰਵਾਹੀ ਬਾਰੇ ਪੁੱਛਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਬਨੇਰਿਆਂ 'ਤੇ ਬੈਠ ਕੇ ਫੋਟੋ ਖਿਚਵਾਉਣ ਸਮੇਂ ਉਨ੍ਹਾਂ ਨੂੰ ਕੋਈ ਡਰ ਨਹੀਂ ਲੱਗਦਾ।

ਅਜਿਹੀ ਸਥਿਤੀ ਵਿੱਚ ਲੋਕ ਖ਼ੁਦ ਕਿਸੇ ਅਣਸੁਖਾਵੀ ਘਟਨਾ ਨੂੰ ਸੱਦਾ ਦਿੰਦੇ ਹਨ ਅਤੇ ਬਾਅਦ ਦੋਸ਼ ਪ੍ਰਸ਼ਾਸਨ 'ਤੇ ਲਗਾਏ ਜਾਂਦੇ ਹਨ। ਜੇ ਲੋਕ ਆਪ ਹੀ ਸਮਝਦਾਰੀ ਵਿਖਾਉਣ ਅਤੇ ਲਾਪਰਵਾਹੀ ਤੋਂ ਗੁਰੇਜ਼ ਕਰਨ ਤਾਂ ਅਜਿਹੇ ਹਾਦਸਿਆਂ ਤੋਂ ਬਚਿਆ ਸਕਦਾ ਹੈ।

ABOUT THE AUTHOR

...view details