ਰੂਪਨਗਰ:ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਬਾਸੋਵਾਲ ਕਾਲੋਨੀ ਗੰਗੂਵਾਲ ਵਿਖੇ ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਉਨ੍ਹਾਂ ਨੇ ਰਾਧਾ ਕ੍ਰਿਸ਼ਨ ਦੀ 41 ਫੁੱਟ ਦੀ ਉੱਚੀ ਪ੍ਰਤਿਮਾ ਨੂੰ ਲੋਕ ਅਰਪਣ ਕੀਤਾ।
ਇਸ ਮੌਕੇ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਨੂੰ ਭਗਵਾਨ ਵਿਸ਼ਨੂੰ ਦੇ ਅਵਤਾਰ ਵਜੋ ਜਾਣਿਆ ਗਿਆ ਹੈ। ਉਹਨਾਂ ਨੇ ਸਮੁੱਚੀ ਕਾਇਨਾਤ ਨੂੰ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਹੈ। ਆਪਸੀ ਪ੍ਰੇਮ, ਸਦਭਾਵਨਾ ਅਤੇ ਸਚਾਈ ਦੇ ਮਾਰਗ ਤੇ ਚੱਲਣ ਦੀਆਂ ਉਨ੍ਹਾਂ ਵਲੋਂ ਦਿੱਤੀਆਂ ਸਿੱਖਿਆਵਾ ਨਾਲ ਸੰਸਾਰ ਭਰ ਵਿੱਚ ਉਹਨਾਂ ਦੇ ਅਣਗਿਣਤ ਅਨੂਯਾਈ ਹਨ।