ਰੂਪਨਗਰ: ਪੰਜਾਬ ਵਿੱਚ ਬਿਜਲੀ ਦਾ ਸੰਕਟ ਗਹਿਰਾਉਂਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਹੈ। ਜਿਸ ਵਿੱਚ ਚਾਰ ਯੂਨਿਟ ਹਨ ਅਤੇ ਯੂਨਿਟ ਨੰਬਰ ਤਿੰਨ ਵਿੱਚ ਤਕਨੀਕੀ ਖ਼ਰਾਬੀ ਹੋਣ ਕਾਰਨ ਪਿਛਲੇ 2 ਦਿਨਾਂ ਤੋਂ ਬੰਦ ਹੈ।
People are disturbed by power cuts ਜਿਸ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਗਹਿਰਾਇਆ ਹੋਇਆ ਹੈ। ਲੋਕਾਂ ਨੂੰ ਬਿਜਲੀ ਦੇ ਲੰਬੇ ਲੰਬੇ ਕੱਟਾਂ ਦੇ ਨਾਲ ਜੂਝਣਾ ਪੈ ਰਿਹਾ ਹੈ।
ਇਸ ਬਾਬਤ ਰੂਪਨਗਰ ਦੇ ਇਕ ਘਰ ਦੇ ਵਿਚ ਬਿਜਲੀ ਸੰਬੰਧੀ ਜਦੋਂ ਗੱਲਬਾਤ ਕੀਤੀ ਗਈ। ਇਸ ਦੌਰਾਨ ਲੋਕਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਇਸ ਵਕਤ ਪੰਜਾਬ ਵਿੱਚ ਬਿਜਲੀ ਦਾ ਸੰਕਟ ਗਹਿਰਾਇਆ ਹੋਇਆ ਹੈ ਅਤੇ ਇਸ ਨਾਲ ਹਰ ਇਕ ਵਰਗ ਪ੍ਰਭਾਵਿਤ ਹੋ ਰਿਹਾ ਹੈ।
ਦੂਜੇ ਪਾਸੇ ਉਨ੍ਹਾਂ ਨੇ ਬਿਜਲੀ ਬੋਰਡ ਦੇ ਖ਼ਪਤਕਾਰਾਂ ਨੂੰ ਵੀ ਇੱਕ ਅਪੀਲ ਕੀਤੀ ਹੈ ਕਿ ਕੀ ਉਹ ਆਪਣੇ ਘਰਾਂ ਦਾ ਸਹੀ ਲੋਡ ਬਿਜਲੀ ਵਿਭਾਗ ਨੂੰ ਦੇਣ ਤਾਂ ਜੋ ਵਾਧੂ ਲੋਡ ਹੋਣ ਕਾਰਨ ਜੋ ਟਰਾਂਸਫਾਰਮ ਉੱਤੇ ਤਕਨੀਕੀ ਖ਼ਰਾਬੀ ਨਾ ਆਵੇ ਅਤੇ ਲੋਕਾਂ ਨੂੰ ਇਸ ਪਰੇਸ਼ਾਨੀ ਨਾਲ ਜੂਝਣ ਦੀ ਲੋੜ ਪਵੇ। ਮੌਜੂਦਾ ਸਮੇਂ ਦੇ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਲਗਾਈ ਗਈ ਹੈ ਪਰ ਬਿਜਲੀ ਅਪੂਰਤੀ ਨਾ ਹੋਣ ਦੇ ਕਾਰਨ ਅਤੇ ਨਾ ਹੀ ਮਾਨਸੂਨ ਦੇ ਆਉਣ ਦੇ ਕਾਰਨ ਇਸ ਸਮੇਂ ਕਿਸਾਨਾਂ ਦੀ ਫ਼ਸਲ ਬਰਬਾਦ ਹੋ ਰਹੀ ਹੈ। ਸਰਕਾਰ ਦੇ ਨਿਰੰਤਰ ਅੱਠ ਘੰਟੇ ਫਸਲਾਂ ਦੇ ਲਈ ਬਿਜਲੀ ਦੇਣ ਦੇ ਦਾਅਵੇ ਵੀ ਖ਼ੋਖਲੇ ਸਾਬਿਤ ਹੋ ਰਹੇ ਹਨ।
ਇਹ ਵੀ ਪੜੋ:ਤੇਲ ਨੂੰ ਅੱਗ ਲੱਗਣ ਤੋਂ ਬਾਅਦ ਹੁਣ ਦੁੱਧ 'ਚ ਉਬਾਲ