ਪੰਜਾਬ

punjab

ETV Bharat / state

ਰੋਪੜ ਜ਼ਿਲ੍ਹੇ ਵਿੱਚ 59977 ਲੋੜਵੰਦਾਂ ਨੂੰ ਮਿਲ ਰਹੀ ਹੈ ਪੈਨਸ਼ਨ : ਬਾਲਾ - pension scheme in ropar district

ਰੋਪੜ ਜ਼ਿਲ੍ਹੇ ਵਿਚ 59977 ਬਜ਼ੁਰਗਾਂ, ਵਿਧਵਾ,ਨਿਆਸਰਿਤ ਬੱਚਿਆਂ ਅਤੇ ਅਪੰਗਾਂ ਨੂੰ ਸਰਕਾਰ ਦੀ ਸਕੀਮ ਦਾ ਲਾਭ ਮਿਲ ਰਿਹਾ ਹੈ। ਇਨ੍ਹਾਂ ਨੂੰ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸਮੇਂ ਸਿਰ ਦਿੱਤੀ ਜਾ ਰਹੀ ਹੈ।

ਫ਼ੋਟੋ

By

Published : Jul 26, 2019, 2:51 PM IST

Updated : Jul 26, 2019, 3:17 PM IST

ਰੋਪੜ: ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਮ੍ਰਿਤ ਬਾਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਰੋਪੜ ਜ਼ਿਲ੍ਹੇ ਵਿਚ 59977 ਬਜ਼ੁਰਗਾਂ, ਵਿਧਵਾ,ਨਿਆਸਰਿਤ ਬੱਚਿਆਂ ਅਤੇ ਅਪੰਗਾਂ ਨੂੰ ਸਰਕਾਰ ਦੀ ਸਕੀਮ ਦਾ ਲਾਭ ਮਿਲ ਰਿਹਾ ਹੈ । ਇਨ੍ਹਾਂ ਨੂੰ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸਮੇਂ ਸਿਰ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਾਰਿਆਂ ਨੂੰ ਬਿਨ੍ਹਾਂ ਰੁਕਾਵਟ ਰੈਗੂਲਰ ਪੈਨਸ਼ਨ ਦਿਤੀ ਜਾ ਰਹੀ ਹੈ, ਜੋ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾ ਕਰਾ ਦਿਤੀ ਜਾਂਦੀ ਹੈ।

ਵੇਖੋ ਵੀਡੀਓ
ਪੰਜਾਬ ਸਰਕਾਰ ਵੱਲੋਂ ਰੋਪੜ ਜ਼ਿਲ੍ਹੇ ਵਿਚ ਪ੍ਰਤੀ ਮਹੀਨੇ ਦੇ ਹਿਸਾਬ ਨਾਲ 489 ਲੱਖ 82 ਹਜ਼ਾਰ 750 ਰੁਪਏ ਇਸ ਪੈਨਸ਼ਨ ਸਕੀਮ ਤਹਿਤ ਵੰਡੇ ਜਾ ਰਹੇ ਹਨ।

ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਗਿਲ ਦੌਰਾ ਖ਼ਰਾਬ ਮੌਸਮ ਕਰਕੇ ਹੋਇਆ ਰੱਦ
ਅੰਮ੍ਰਿਤ ਬਾਲਾ ਨੇ ਦੱਸਿਆ ਕਿ ਜੇਕਰ ਕਿਸੇ ਨੇ ਇਸ ਸਕੀਮ ਦੇ ਤਹਿਤ ਪੈਨਸ਼ਨ ਲੈਣੀ ਹੈ ਤਾਂ ਉਹ ਆਪਣੇ ਇਲਾਕੇ ਦੇ ਸੁਵਿਧਾ ਕੇਂਦਰ ਵਿਚ ਫਾਰਮ ਭਰ ਕੇ ਇਸ ਸਕੀਮ ਦੇ ਤਹਿਤ ਪੈਨਸ਼ਨ ਲੈ ਸਕਦਾ ਹੈ ਅਤੇ ਇੱਕ ਮਹੀਨੇ ਦੇ ਵਿਚ-ਵਿਚ ਉਸਦੀ ਪੈਨਸ਼ਨ ਸ਼ੁਰੂ ਹੋ ਜਾਂਦੀ ਹੈ। ਜੇ ਕਿਸੇ ਨੂੰ ਪੈਨਸ਼ਨ ਲੈਣ ਵਿਚ ਕੋਈ ਰੁਕਾਵਟ ਆਵੇ ਤਾਂ ਇਹ ਸਬੰਧਿਤ ਸੀ ਡੀ ਪੀ ਓ ਦਫ਼ਤਰ ਜਾਂ ਮਿੰਨੀ ਸਕੱਤਰੇਤ ਰੋਪੜ ਦਫ਼ਤਰ ਵਿਚ ਸੰਪਰਕ ਕਰ ਸਕਦਾ ਹੈ।
ਜ਼ਰੂਰਤਮੰਦ ਲਈ ਪ੍ਰਤੀ ਮਹੀਨਾ 750 ਦੀ ਪੈਨਸ਼ਨ ਸਕੀਮ ਬੇਸ਼ੱਕ ਸੂਬਾ ਸਰਕਾਰ ਵਲੋਂ ਚੰਗਾ ਕੰਮ ਹੈ ਪਰ ਅਜੋਕੇ ਮਹਿੰਗਾਈ ਦੇ ਦੌਰ ਵਿਚ ਇੰਨੀ ਘੱਟ ਰਕਮ ਨਾਲ ਆਮ ਆਦਮੀ ਦਾ ਗੁਜ਼ਾਰਾ ਮੁਸ਼ਕਿਲ ਨਹੀਂ ਨਾਮੁਮਕਿਨ ਹੈ।

Last Updated : Jul 26, 2019, 3:17 PM IST

ABOUT THE AUTHOR

...view details