ਪੰਜਾਬ

punjab

ETV Bharat / state

ਸਕੂਲ ਫ਼ੀਸ ਮਾਮਲਾ: ਮਾਪਿਆਂ ਨੇ ਵਸੂਲੀ ਦੇ ਲਾਏ ਦੋਸ਼, ਸੂਕਲ ਨੇ ਦੋਸ਼ਾਂ ਨੂੰ ਨਕਾਰਿਆ - sri anandpur sahib

ਸ੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਨਿੱਜੀ ਸਕੂਲ ਵੱਲੋਂ ਫ਼ੀਸਾਂ ਮੰਗਣ ਦੇ ਵਿਰੋਧ ਵਿੱਚ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ, ਜਦਕਿ ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਫ਼ੀਸ ਦੇ ਲਈ ਕਿਸੇ ਉੱਤੇ ਵੀ ਦਬਾਅ ਨਹੀਂ ਪਾ ਰਹੇ ਹਨ।

ਸਕੂਲ ਫ਼ੀਸ ਮਾਮਲਾ: ਮਾਪਿਆਂ ਨੇ ਵਸੂਲੀ ਦੇ ਲਾਏ ਦੋਸ਼, ਸੂਕਲ ਨੇ ਦੋਸ਼ਾਂ ਨੂੰ ਨਕਾਰਿਆ
ਸਕੂਲ ਫ਼ੀਸ ਮਾਮਲਾ: ਮਾਪਿਆਂ ਨੇ ਵਸੂਲੀ ਦੇ ਲਾਏ ਦੋਸ਼, ਸੂਕਲ ਨੇ ਦੋਸ਼ਾਂ ਨੂੰ ਨਕਾਰਿਆ

By

Published : Jul 18, 2020, 4:38 PM IST

ਸ੍ਰੀ ਆਨੰਦਪੁਰ ਸਾਹਿਬ: ਕੋਰੋਨਾ ਕਾਲ ਵਿੱਚ ਨਿੱਜੀ ਸਕੂਲਾਂ ਵੱਲੋਂ ਫ਼ੀਸਾਂ ਵਸੂਲੇ ਜਾਣ ਦਾ ਮਾਮਲਾ ਹਾਲੇ ਹਾਈ ਕੋਰਟ ਵਿੱਚ ਸੁਣਵਾਈ ਅਧੀਨ ਹੈ, ਪ੍ਰੰਤੂ ਸਕੂਲਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਇਹ ਰੇੜਕਾ ਲਗਾਤਾਰ ਜਾਰੀ ਹੈ। ਕੁੱਝ ਸਕੂਲਾਂ ਵੱਲੋਂ ਫ਼ੀਸ ਦੀ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ।

ਸਕੂਲ ਵੱਲੋਂ ਫ਼ੀਸ ਦੀ ਮੰਗ ਨੂੰ ਲੈ ਮਾਪਿਆਂ ਨੇ ਸਕੂਲ ਦੇ ਬਾਹਰ ਕੀਤਾ ਪ੍ਰਦਰਸ਼ਨ।

ਇਸੇ ਤਰ੍ਹਾਂ ਦਾ ਇੱਕ ਮਾਮਲਾ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਭਨੂਪਲੀ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਨਿੱਜੀ ਸਕੂਲ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੈਸੇਜ ਭੇਜੇ ਗਏ ਹਨ। ਸਕੂਲ ਨੇ ਕਿਹਾ ਹੈ ਕਿ ਜੇ ਵਿਦਿਆਰਥੀਆਂ ਦੀ ਫੀਸ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਉਨ੍ਹਾਂ ਨੂੰ ਪੇਪਰਾਂ ਵਿੱਚ ਬੈਠਣ ਨਹੀਂ ਦਿੱਤਾ ਜਾਵੇਗਾ। ਇਸੇ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਇਕੱਠ ਕਰਕੇ ਸਕੂਲ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।

ਮਾਪਿਆਂ ਨੇ ਦੱਸਿਆ ਕਿ ਆਨਲਾਈਨ ਟੀਚਿੰਗ ਦੇ ਨਾਂਅ ਉੱਤੇ ਵਿਦਿਆਰਥੀਆਂ ਦੇ ਨਾਲ ਇੱਕ ਤਰੀਕੇ ਦਾ ਧੋਖਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੜ੍ਹਾਈ ਦੇ ਨਾਂਅ ਉੱਤੇ ਮਹਿਜ਼ ਖਾਨਾਪੂਰਤੀ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਜਦ ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਵਿੱਚ ਜ਼ਿਆਦਾਤਰ ਲੋਕ ਅਜਿਹੇ ਹਨ, ਜਿਨ੍ਹਾਂ ਦੇ ਬੱਚੇ ਸਕੂਲ ਵਿੱਚ ਪੜ੍ਹਦੇ ਹੀ ਨਹੀਂ। ਉਹ ਜਾਣ-ਬੁੱਝ ਕੇ ਮਾਮਲੇ ਨੂੰ ਤੁੱਲ ਦੇ ਰਹੇ ਹਨ।

ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵੱਲੋਂ ਮਾਪਿਆਂ ਨੂੰ ਜੋ ਮੈਸੇਜ ਭੇਜਿਆ ਗਿਆ ਹੈ, ਉਸ ਵਿੱਚ ਲਿਖਿਆ ਹੈ ਕਿ ਵਿਦਿਆਰਥੀਆਂ ਨੂੰ ਇਮਤਿਹਾਨਾਂ ਵਿੱਚ ਬੈਠਣ ਦੀ ਇਜਾਜ਼ਤ ਤਾਂ ਹੀ ਦਿੱਤੀ ਜਾਵੇਗੀ, ਜੇ ਮਾਪੇ ਵਿਦਿਆਰਥੀਆਂ ਦੀ ਸਕੂਲ ਫ਼ੀਸ ਜਮ੍ਹਾ ਕਰਵਾਉਣਗੇ।

ਫ਼ੀਸਾਂ ਲਈ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਪ੍ਰਿੰਸੀਪਲ ਨੇ ਕਿਹਾ ਕਿ ਉਹ ਕਿਸੇ ਉੱਤੇ ਵੀ ਫ਼ੀਸ ਦੇ ਲਈ ਦਬਾਅ ਨਹੀਂ ਪਾ ਰਹੇ, ਜੇ ਮਾਪੇ ਉਨ੍ਹਾਂ ਦੇ ਨਾਲ ਗੱਲ ਕਰਦੇ ਹਨ ਤਾਂ ਸਕੂਲ ਮਾਪਿਆਂ ਦੀ ਗੱਲ ਸੁਣ ਕੇ ਲੋੜਵੰਦਾਂ ਦੀ ਫੀਸ ਨੂੰ ਮਾਫ਼ ਵੀ ਕਰ ਰਹੇ ਹਨ।

ABOUT THE AUTHOR

...view details